ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਨਮਤੀ ਸਕੂਲ ਦੇ ਖਿਡਾਰੀ ਸੂਬਾ ਪੱਧਰੀ ਖੇਡਾਂ ਲਈ ਚੁਣੇ

08:01 AM Oct 22, 2024 IST
ਸੂਬਾ ਪੱਧਰੀ ਖੇਡਾਂ ਲਈ ਚੁਣੇ ਗਏ ਸਨਮਤੀ ਵਿਮਲ ਜੈਨ ਸਕੂਲ ਦੇ ਖਿਡਾਰੀ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੀ ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਸੈਕੰਡਰੀ ਸਕੂਲ ਦੀਆਂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੰਡਰ-19 (ਲੜਕੀਆਂ) ਦੇ ਚਾਰ ਕਿਲੋਮੀਟਰ ਕਰਾਸ ਕੰਟਰੀ ਮੁਕਾਬਲਿਆਂ ’ਚ ਸਾਰੀਆਂ ਟੀਮਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਕੂਲ ਦੀ ਖਿਡਾਰਨ ਵੰਦਨਾ ਰਾਣੀ ਨੇ ਪਹਿਲਾ, ਹਰਸ਼ਪ੍ਰੀਤ ਕੌਰ ਨੇ ਦੂਜਾ, ਸੁਮਨਪ੍ਰੀਤ ਕੌਰ ਨੇ ਤੀਜਾ, ਮਨਦੀਪ ਕੌਰ ਨੇ ਪੰਜਵਾਂ ਅਤੇ ਨਵਦੀਪ ਕੌਰ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਹੀ ਖਿਡਾਰੀ ਮਨੀਸ਼ ਕੁਮਾਰ ਨੇ ਅੰਡਰ- 14 ਦੀ ਛੇ ਸੌ ਮੀਟਰ ਦੌੜ ’ਚ ਦੂਜਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਦੌੜਾਂ ’ਚ ਆਪਣਾ ਸਥਾਨ ਪੱਕਾ ਕੀਤਾ ਹੈ।

Advertisement

Advertisement