For the best experience, open
https://m.punjabitribuneonline.com
on your mobile browser.
Advertisement

ਸੰਜੈ ਸਿੰਘ, ਸਵਾਤੀ ਮਾਲੀਵਾਲ ਤੇ ਐੱਨਡੀ ਗੁਪਤਾ ਨੇ ‘ਆਪ’ ਦੇ ਉਮੀਦਵਾਰਾਂ ਵਜੋਂ ਰਾਜ ਸਭਾ ਲਈ ਕਾਗਜ਼ ਦਾਖਲ ਕੀਤੇ

02:55 PM Jan 08, 2024 IST
ਸੰਜੈ ਸਿੰਘ  ਸਵਾਤੀ ਮਾਲੀਵਾਲ ਤੇ ਐੱਨਡੀ ਗੁਪਤਾ ਨੇ ‘ਆਪ’ ਦੇ ਉਮੀਦਵਾਰਾਂ ਵਜੋਂ ਰਾਜ ਸਭਾ ਲਈ ਕਾਗਜ਼ ਦਾਖਲ ਕੀਤੇ
Advertisement

ਨਵੀਂ ਦਿੱਲੀ, 8 ਜਨਵਰੀ
ਦਿੱਲੀ ਤੋਂ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ 19 ਜਨਵਰੀ ਨੂੰ ਹੋਣ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਸੰਜੈ ਸਿੰਘ, ਸਵਾਤੀ ਮਾਲੀਵਾਲ ਅਤੇ ਐੱਨਡੀ ਗੁਪਤਾ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਨ੍ਹਾਂ ਵਿਚ ਸੰਜੈ ਸਿੰਘ, ਸੁਸ਼ੀਲ ਕੁਮਾਰ ਗੁਪਤਾ ਅਤੇ ਐੱਨਡੀ ਗੁਪਤਾ ਦੇ ਛੇ ਸਾਲ ਦਾ ਕਾਰਜਕਾਲ 27 ਜਨਵਰੀ ਨੂੰ ਖਤਮ ਹੋ ਰਿਹਾ ਹੈ।

Advertisement

ਇਸ ਵਾਰ 'ਆਪ' ਨੇ ਸੁਸ਼ੀਲ ਗੁਪਤਾ ਦੀ ਥਾਂ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਮਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਚੁਣੇ ਜਾਣ ਤੋਂ ਬਾਅਦ ਐੱਨਡੀ ਗੁਪਤਾ ਅਤੇ ਸੰਜੈ ਸਿੰਘ ਦਾ ਦੂਜਾ ਕਾਰਜਕਾਲ ਹੋਵੇਗਾ।

Advertisement
Author Image

Advertisement