ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਜੈ ਸਿੰਘ ਨੇ ਅਦਾਲਤ ’ਚ ਕੀਤਾ ਆਤਮ-ਸਮਰਪਣ

07:19 AM Jul 12, 2024 IST

ਸੁਲਤਾਨਪੁਰ, 11 ਜੁਲਾਈ
ਉੱਤਰ ਪ੍ਰਦੇਸ਼ ਵਿੱਚ ਸਾਲ 2021 ਵਿੱਚ ਜ਼ਿਲ੍ਹਾ ਪੰਚਾਇਤ ਚੋਣਾਂ ਦੌਰਾਨ ਕੋਵਿਡ-19 ਨਿਯਮਾਂ ਦੀ ਉਲੰਘਣਾ ਨਾਲ ਸਬੰਧਿਤ ਮਾਮਲੇ ’ਚ ਮੁਲਜ਼ਮ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਅੱਜ ਇੱਥੇ ਸੰਸਦ ਮੈਂਬਰ-ਵਿਧਾਇਕ (ਐੱਮਪੀ-ਐੱਮਐੱਲਏ) ਅਦਾਲਤ ਵਿੱਚ ਆਤਮ-ਸਮਰਪਣ ਕੀਤਾ ਹੈ। ਵਿਸ਼ੇਸ਼ ਮੈਜਿਸਟ੍ਰੇਟ ਸ਼ੁਭਮ ਵਰਕਾ ਦੀ ਅਦਾਲਤ ਨੇ ਸੰਜੈ ਸਿੰਘ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕਰਦਿਆਂ ‘ਆਪ’ ਨੇਤਾ ਨੂੰ 20,000 ਰੁਪਏ ਮੁਚੱਲਕਾ ਭਰਨ ’ਤੇ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ। ਸੰਜੈ ਸਿੰਘ ਤਰਫ਼ੋਂ ਪੇਸ਼ ਹੋਏ ਵਕੀਲ ਮਦਨ ਪ੍ਰਤਾਪ ਸਿੰਘ ਨੇ ਦੱਸਿਆ, ‘‘ਸੰਜੈ ਸਿੰਘ ਨੇ ਅਦਾਲਤ ਵੱਲੋਂ ਜਾਰੀ ਕੀਤੇ ਗਏ ਜ਼ਮਾਨਤੀ ਵਾਰੰਟ ਦੀ ਪਾਲਣਾ ਕਰਦਿਆਂ ਇੱਥੇ ਐੱਮਪੀ/ਐੱਮਐੱਲਏ ਅਦਾਲਤ ਵਿੱਚ ਆਤਮ-ਸਮਰਪਣ ਕੀਤਾ। ਅਦਾਲਤ ਨੇ ਸੰਜੈ ਸਿੰਘ ਨੂੰ 20 ਹਜ਼ਾਰ ਰੁਪਏ ਦੇ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ।’’ ਇਸ ਤੋਂ ਪਹਿਲਾਂ ਅਦਾਲਤ ਨੇ ਕਈ ਸੁਣਵਾਈਆਂ ਦੌਰਾਨ ਪੇਸ਼ ਨਾ ਹੋਣ ’ਤੇ ਸੰਜੈ ਸਿੰਘ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਵੈਭਵ ਪਾਂਡੇ ਨੇ ਦੱਸਿਆ ਕਿ 13 ਅਪਰੈਲ, 2021 ਨੂੰ ਬੰਧੂ ਕਲਾ ਪੁਲੀਸ ਥਾਣਾ ਇੰਚਾਰਜ ਪ੍ਰਵੀਨ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਾਜ ਸਭਾ ਮੈਂਬਰ ਸੰਜੈ ਸਿੰਘ ਹਸਨਪੁਰ ਪਿੰਡ ਵਿੱਚ ‘ਆਪ’ ਦੀ ਜ਼ਿਲ੍ਹਾ ਪੰਚਾਇਤ ਮੈਂਬਰ ਸਲਮਾ ਬੇਗਮ ਦੇ ਸਮਰਥਨ ਵਿੱਚ ਚੋਣ ਮੀਟਿੰਗ ਕਰ ਰਹੇ ਸੀ, ਜਿਸ ਦੀ ਆਗਿਆ ਉਨ੍ਹਾਂ ਕੋਲ ਨਹੀਂ ਸੀ। ਸ਼ਿਕਾਇਤ ਅਨੁਸਾਰ ਸੰਜੈ ਸਿੰਘ ਨਾਲ 50 ਤੋਂ 60 ਜਣੇ ਹੋਰ ਵੀ ਸਨ। ਅਧਿਕਾਰੀਆਂ ਅਨੁਸਾਰ ਹੋਰ ਮੁਲਜ਼ਮਾਂ ਨੇ ਮਾਮਲੇ ’ਚ ਜ਼ਮਾਨਤ ਕਰਵਾ ਲਈ ਸੀ ਪਰ ਸੰਜੈ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਮਾਮਲੇ ਦੀ ਅਗਲੀ ਸੁਣਵਾਈ 15 ਜੁਲਾਈ ਨੂੰ ਹੋਵੇਗੀ। -ਪੀਟੀਆਈ

Advertisement

Advertisement
Advertisement