ਸੰਜੈ ਦੱਤ ਦੀ ਫਿਲਮ ‘ਦਿ ਭੂਤਨੀ’ 19 ਅਪਰੈਲ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ:
ਅਦਾਕਾਰ ਸੰਜੈ ਦੱਤ ਦੀ ਆਉਣ ਵਾਲੀ ਹੌਰਰ-ਕਾਮੇਡੀ ਫਿਲਮ ‘ਦਿ ਭੂਤਨੀ’ 18 ਅਪਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਰਮਾਤਾਵਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸਿਧਾਰਥ ਸਚਦੇਵ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਮੌਨੀ ਰਾਏ, ਪਲਕ ਤਿਵਾੜੀ, ਸਨੀ ਸਿੰਘ ਅਤੇ ਆਸਿਫ ਖਾਨ ਵੀ ਨਜ਼ਰ ਆਉਣਗੇ। ਇਹ ਫਿਲਮ ਸੋਹਮ ਰੌਕਸਟਾਰ ਐਂਟਰਟੇਨਮੈਂਟ ਅਤੇ ਥ੍ਰੀ ਡਾਇਮੈਨਸ਼ਨ ਮੋਸ਼ਨ ਪਿਕਚਰ ਦੇ ਬੈਨਰ ਹੇਠ ਬਣਾਈ ਗਈ ਹੈ। ਸੋਹਮ ਰੌਕਸਟਾਰ ਐਂਟਰਟੇਨਮੈਂਟ ਨੇ ਇੰਸਟਾਗ੍ਰਾਮ ’ਤੇ ਫਿਲਮ ਦਾ ਟੀਜ਼ਰ ਸਾਂਝਾ ਕਰਦਿਆਂ ਕਿਹਾ, ‘‘ਫਿਲਮ 18 ਅਪਰੈਲ ਨੂੰ ਰਿਲੀਜ਼ ਹੋਵੇਗੀ। ਡਰਾਉਣੀ, ਐਕਸ਼ਨ ਅਤੇ ਕਾਮੇਡੀ ਫਿਲਮ ਦੇਖਣ ਲਈ ਤਿਆਰ ਹੋ ਜਾਓ। ਅਜਿਹੀ ਫਿਲਮ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।’’ ਫਿਲਮ ਦਾ ਨਿਰਮਾਣ ਦੀਪਕ ਮੁਕੁਟ ਅਤੇ ਸੰਜੈ ਦੱਤ ਨੇ ਕੀਤਾ ਹੈ। ਇਸ ਦੇ ਸਹਿ-ਨਿਰਮਾਤਾ ਹੁਨਰ ਮੁਕੁਟ ਅਤੇ ਮਾਨਯਤਾ ਦੱਤ ਹਨ। ਟੀਜ਼ਰ ਦੇ ਸ਼ੁਰੂ ਵਿੱਚ ਸੰਜੈ ਦੱਤ ਭਗਵਦ ਗੀਤਾ ਦੀਆਂ ਕੁਝ ਲਾਈਨਾਂ ਸੁਣਾਉਂਦਾ ਹੈ। ਟੀਜ਼ਰ ਵਿੱਚ ਮੌਨੀ ਰਾਏ ਦੀ ਅਦਾਕਾਰੀ ਵੀ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਪ੍ਰਸ਼ੰਸਕ ਫਿਲਮ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। -ਪੀਟੀਆਈ