ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਜੈ ਦੱਤ ਦਾ ਮੁੰਬਈ ਦੇ ਹਸਪਤਾਲ ’ਚ ਚੱਲ ਰਿਹੈ ਮੁੱਢਲਾ ਇਲਾਜ: ਮਾਨਿਅਤਾ

06:45 AM Aug 20, 2020 IST

ਮੁੰਬਈ, 19 ਅਗਸਤ

Advertisement

ਬੌਲੀਵੁੱਡ ਅਦਾਕਾਰ ਸੰਜੈ ਦੱਤ ਦਾ ਇਥੋਂ ਦੇ ਕੋਕਿਲਾਬੇਨ ਹਸਪਤਾਲ ’ਚ ‘ਮੁੱਢਲਾ ਇਲਾਜ’ ਚੱਲ ਰਿਹਾ ਹੈ। ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਨੇ ਕਿਹਾ,‘‘ਸੰਜੂ ਦਾ ਮੁੰਬਈ ’ਚ ਹੀ ਮੁੱਢਲਾ ਇਲਾਜ ਹੋਵੇਗਾ। ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਭੇਜੇ ਜਾਣ ਦੀ ਯੋਜਨਾ ਕਰੋਨਾਵਾਇਰਸ ਦੇ ਹਾਲਾਤ ’ਤੇ ਨਿਰਭਰ ਕਰੇਗੀ। ਪਰ ਸੰਜੂ ਹੁਣ ਕੋਕਿਲਾਬੇਨ ਹਸਪਤਾਲ ਦੇ ਉੱਘੇ ਡਾਕਟਰਾਂ ਦੀ ਦੇਖ-ਰੇਖ ਹੇਠ ਹੈ।’’ ਉਨ੍ਹਾਂ ਬਿਮਾਰੀ ਦਾ ਜ਼ਿਕਰ ਕੀਤੇ ਬਿਨ੍ਹਾਂ ਬਿਆਨ ’ਚ ਕਿਹਾ ਕਿ ਪਰਿਵਾਰ ਸੰਜੈ ਦੱਤ ਦੇ ਬਿਮਾਰ ਹੋਣ ਨਾਲ ਹਿੱਲ ਗਿਆ ਹੈ ਪਰ ਉਹ ਹਾਲਾਤ ਦਾ ਡੱਟ ਕੇ ਸਾਹਮਣਾ ਕਰਨਗੇ। ਸੰਜੈ ਦੱਤ ਨੂੰ ਮੰਗਲਵਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂ ਉਹ ਭੈਣ ਪ੍ਰਿਆ ਅਤੇ ਪਤਨੀ ਨਾਲ ਹਸਪਤਾਲ ਜਾ ਰਹੇ ਸਨ ਤਾਂ 61 ਵਰ੍ਹਿਆਂ ਦੇ ਅਦਾਕਾਰ ਨੇ ਘਰ ਦੇ ਬਾਹਰ ਖੜ੍ਹੇ ਫੋਟੋਗ੍ਰਾਫਰਾਂ ਨੂੰ ਕਿਹਾ ਸੀ ‘ਪ੍ਰਾਰਥਨਾ ਕਰੋ।’ ਸੰਜੈ ਦੱਤ ਨੂੰ 8 ਅਗਸਤ ਨੂੰ ਸਾਹ ਲੈਣ ’ਚ ਤਕੀਲਫ਼ ਮਗਰੋਂ ਲੀਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਅਤੇ 10 ਅਗਸਤ ਨੂੰ ਛੁੱਟੀ ਦੇ ਦਿੱਤੀ ਗਈ ਸੀ। ਰਿਪਰੋਟਾਂ ਮੁਤਾਬਕ ਸੰਜੈ ਦੱਤ ਨੂੰ ਫੇਫੜਿਆਂ ਦਾ ਕੈਂਸਰ ਹੈ। -ਪੀਟੀਆਈ  

Advertisement

Advertisement
Tags :
ਇਲਾਜਸੰਜੈਹਸਪਤਾਲਮਾਨਿਅਤਾਮੁੱਢਲਾਮੁੰਬਈਰਿਹੈ