ਸੰਜੈ ਦੱਤ ਨੇ ਪਤਨੀ ਮਾਨਿਅਤਾ ਨੂੰ ਦਿੱਤੀ ਜਨਮ ਦਿਨ ਦੀ ਵਧਾਈ
08:31 AM Jul 23, 2024 IST
Advertisement
ਮੁੰਬਈ:
Advertisement
ਬੌਲੀਵੁੱਡ ਅਦਾਕਾਰ ਸੰਜੈ ਦੱਤ ਨੇ ਆਪਣੀ ਪਤਨੀ ਮਾਨਿਅਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਅਤੇ ਇੰਸਟਾਗ੍ਰਾਮ ’ਤੇ ਉਸ ਲਈ ਕੁਝ ਪਿਆਰ ਭਰੀਆਂ ਸਤਰਾਂ ਲਿਖੀਆਂ ਹਨ। ਮਾਨਿਅਤਾ ਨੂੰ ਵਧਾਈ ਦਿੰਦਿਆਂ ਸੰਜੈ ਦੱਤ ਨੇ ਪੋਸਟ ’ਚ ਲਿਖਿਆ, ‘‘ਜਨਮ ਦਿਨ ਮੁਬਾਰਕ! ਅਥਾਹ ਖੁਸ਼ੀ, ਸਫਲਤਾ ਤੇ ਸ਼ਾਂਤੀ। ਮੇਰੀ ਜ਼ਿੰਦਗੀ ’ਚ ਤੇਰੀ ਮੌਜੂਦਗੀ, ਤੇਰੇ ਵੱਲੋਂ ਮਿਲੇ ਸਹਿਯੋਗ ਤੇ ਤਾਕਤ ਲਈ ਮੈਂ ਸ਼ੁਕਰਗਜ਼ਾਰ ਹਾਂ। ਤੈਨੂੰ ਪਤਨੀ ਵਜੋਂ ਪਾ ਕੇ ਮੈਂ ਖ਼ੁਦ ਨੂੰ ਖੁਸ਼ਨਸੀਬ ਮਹਿਸੂਸ ਕਰਦਾ ਹਾਂ। ਮੇਰੀ ਜ਼ਿੰਦਗੀ ’ਚ ਆਉਣ ਲਈ ਧੰਨਵਾਦ। ਇੱਕ ਵਾਰ ਫਿਰ ਜਨਮ ਦਿਨ ਮੁੁਬਾਰਕ।’’ ਪੋਸਟ ’ਚ ਉਸ ਨੇ ਮਾਨਿਅਤਾ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਦੱਸਣਯੋਗ ਹੈ ਕਿ ਸੰਜੈ ਦੱਤ ਅਤੇ ਮਾਨਿਅਤਾ ਨੇ 2008 ’ਚ ਵਿਆਹ ਕਰਵਾਇਆ ਸੀ ਅਤੇ ਇਸ ਜੋੜੇ ਦੇ ਜੌੜੇ ਬੱਚੇ ਸ਼ਾਹਰਾਨ ਅਤੇ ਇਰਕਾ ਹਨ। ਇਸ ਤੋਂ ਪਹਿਲਾਂ ਸੰਜੈ ਦਾ ਵਿਆਹ ਰਿਚਾ ਸ਼ਰਮਾ ਨਾਲ ਹੋਇਆ ਸੀ ਜਿਸ ਦੀ ਬ੍ਰੇਨ ਕੈਂਸਰ ਕਾਰਨ 1996 ’ਚ ਮੌਤ ਹੋ ਗਈ ਸੀ। -ਪੀਟੀਆਈ
Advertisement
Advertisement