For the best experience, open
https://m.punjabitribuneonline.com
on your mobile browser.
Advertisement

ਜਲ ਸਪਲਾਈ ਸੈਨੀਟੇਸ਼ਨ ਵਿਭਾਗ ਨੇ ਵਿੱਢੀ ਸਵੱਛਤਾ ਮੁਹਿੰਮ

07:36 AM Sep 19, 2023 IST
ਜਲ ਸਪਲਾਈ ਸੈਨੀਟੇਸ਼ਨ ਵਿਭਾਗ ਨੇ ਵਿੱਢੀ ਸਵੱਛਤਾ ਮੁਹਿੰਮ
‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਏਡੀਸੀ ਅਨੁਪਿਤਾ ਜੌਹਲ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ ਜਿਲ੍ਹੇ ਵਿੱਚ ‘ਸਵੱਛਤਾ ਹੀ ਸੇਵਾ’ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਵਿਭਾਗ ਵੱਲੋਂ ਇਸ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਜਿਸ ਦਾ ਰਸਮੀ ਆਗਾਜ਼ ਕਰਵਾਉਂਦਿਆਂ, ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇਹ ਅਭਿਆਨ 2 ਅਕਤੂਬਰ ਤੱਕ ਚੱਲੇਗਾ। ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਵਿਪਨ ਸਿੰਗਲਾ, ਸੀਡੀਐੱਸ ਸੀਮਾ ਸੋਹਲ, ਆਈਈਸੀ ਵੀਰਪਾਲ ਦਿਕਸ਼ਿਤ, ਅਮਨਦੀਪ ਕੌਰ, ਜੇਈ ਕੰਵਲਜੀਤ ਸਿੰਘ, ਅਕਾਸ਼ਦੀਪ ਸਿੰਘ, ਬੀਆਰਸੀ ਬਲਵਿੰਦਰ ਸਿੰਘ ਵੀ ਹਾਜ਼ਰ ਸਨ। ਏਡੀਸੀ ਨੇ ਹੋਰ ਦੱਸਿਆ ਕਿ ਪਿੰਡਾਂ ਵਿੱਚ ਇਸ ਮੁਹਿਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ, ਸਵੱਛਤਾ ਰੈਲੀ, ਡੀ-ਸਲਜਿੰਗ ਮੁਹਿਮ, ਸਕੂਲਾਂ ਵਿੱਚ ਬਲਾਕ ਪੱਧਰੀ ਮੁਕਾਬਲੇ, ਜ਼ਿਲ੍ਹਾ ਅਤੇ ਬਲਾਕ ਪੱਧਰੀ ਸਾਫ਼-ਸਫਾਈ ਮੁਹਿਮ, ਸਫਾਈ ਮਿੱਤਰ ਸੁਰੱਖਿਆ ਕੈਂਪ ਅਤੇ ਸਵੱਛਤਾ ਮੁਹਿੰਮ (ਪਿੰਡ ਦੀ ਸਾਫ਼-ਸਫਾਈ) ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਏਡੀਸੀ ਦਾ ਕਹਿਣਾ ਸੀ ਕਿ ਪਿੰਡ ਵਾਸੀਆਂ ਨੂੰ ਗਿੱਲੇ, ਸੁੱਕੇ ਕੂੜੇ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੇ ਹੋਏ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਪਲਾਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਪੰਦਰਵਾੜੇ ਦੌਰਾਨ ਜਿਆਦਾ ਤੋਂ ਜਿਆਦਾ ਪਿੰਡਾਂ ਨੂੰ ਓਡੀਐੱਫ ਤੋਂ ਓਡੀਐੱਫ ਪਲੱਸ ਬਣਾਉਣ ਲਈ ਇਸ ਅਭਿਆਨ ਨੂੰ ਹਰ ਪਿੰਡ ਤੱਕ ਪਹੁੰਚਾਇਆ ਜਾਵੇਗਾ।
ਉਧਰ ਵਿਭਾਗ ਦੇ ਐਕਸੀਅਨ ਈਸ਼ਾਨ ਕੌਸ਼ਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਵੱਲੋਂ ਬਰਕਤਪੁਰ ਵਿਚ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ ਕਰਨ ਮੌਕੇ ‘ਇਨਫਰਮੇਸ਼ਨਲ ਐਜੂਕੇਸ਼ਨਲ ਕਮਿਊਨੀਕੇਸ਼ਨ ਸਪੈਸ਼ਲਿਸਟ’ (ਆਈਈਸੀ) ਅਮਨਦੀਪ ਕੌਰ ਸਮੇਤ ਸੀਡੀਸੀ ਅਨੁਰਾਧਾ ਅਤੇ ਬੀਆਰਸੀ ਸੰਦੀਪ ਕੁਮਾਰ ਨੇ ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਸਣੇ ਇਸ ਨਾਲ ਜੁੜੀਆਂ ਹੋਰ ਮੱਦਾਂ ਸਬੰਧੀ ਵੀ ਜਾਣਕਾਰੀ ਦਿੱਤੀ ।

Advertisement

Advertisement
Author Image

Advertisement
Advertisement
×