ਐੱਨਐੱਸਐੱਸ ਦੀ ਸਥਾਪਨਾ ਦਿਵਸ ਮੌਕੇ ਸਵੱਛਤਾ ਕੈਂਪ
ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਨਗਰ ਨਿਗਮ ਜਲੰਧਰ ਅਤੇ ਹਮਸਫ਼ਰ ਯੂਥ ਕਲੱਬ ਦੇ ਸਹਿਯੋਗ ਨਾਲ ਐੱਨਐੱਸਐੱਸ ਸਥਾਪਨਾ ਦਿਵਸ ਮੌਕੇ ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਸਵੱਛਤਾ ਕੈਂਪ ਲਗਾਇਆ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਾਲੰਟੀਅਰਾਂ ਨੂੰ ਇਸ ਕੌਮੀ ਲਹਿਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਈ ਰੱਖਣ ਲਈ ਵੱਡੇ ਪੱਧਰ ’ਤੇ ਸਫ਼ਾਈ ਮੁਹਿੰਮਾਂ ਦਾ ਆਯੋਜਨ ਬਹੁਤ ਮਹੱਤਵਪੂਰਨ ਹੈ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸੱਤਪਾਲ ਸਿੰਘ ਨੇ ਦੱਸਿਆ ਕਿ ਸਵੱਛਤਾ ਦਾ ਪ੍ਰਣ ਲੈਣ ਤੋਂ ਬਾਅਦ ਵਾਲੰਟੀਅਰਾਂ ਨੇ ਫਲਾਈਓਵਰ ਤੋਂ ਬੀ.ਐਸ.ਐਫ. ਚੌਕ ਤੱਕ ਸੜਕ ਕਿਨਾਰੇ ਪਲਾਸਟਿਕ ਇਕੱਠਾ ਕੀਤਾ। ਇਸ ਮੁਹਿੰਮ ਦੌਰਾਨ ਜੀ.ਟੀ.ਰੋਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ, ਪੁਲਿਸ ਸਟੇਸ਼ਨ, ਨਹਿਰੂ ਯੁਵਾ ਕੇਂਦਰ, ਕਾਲਜ ਕੈਂਪਸ ਆਦਿ ਖੇਤਰਾਂ ਦੀ ਸਫ਼ਾਈ ਕੀਤੀ ਗਈ। ਇਸ ਤੋਂ ਬਾਅਦ ਰਾਹਗੀਰਾਂ ਨੂੰ ਇਸ ਮੁਹਿੰਮ ਸਬੰਧੀ ਜਾਗਰੂਕ ਕਰਨ ਲਈ ਸਵੱਛਤਾ ਦੇ ਨਾਅਰੇ ਲਾਉਂਦਿਆਂ ਰੈਲੀ ਵੀ ਕੱਢੀ ਗਈ। ਐੱਨਐੱਸਐੱਸ ਵਾਲੰਟੀਅਰਾਂ ਨੇ ਪਲਾਸਟਿਕ ਨੂੰ ਥੈਲਿਆਂ ਵਿੱਚ ਇਕੱਠਾ ਕੀਤਾ