For the best experience, open
https://m.punjabitribuneonline.com
on your mobile browser.
Advertisement

ਸੰਸਦ ਦੀ ਸੁਰੱਖਿਆ ’ਚ ਸੰਨ੍ਹ: ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਲਈ ਅਦਾਲਤ ਦਾ ਰੁਖ਼

06:51 AM Dec 29, 2023 IST
ਸੰਸਦ ਦੀ ਸੁਰੱਖਿਆ ’ਚ ਸੰਨ੍ਹ  ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਲਈ ਅਦਾਲਤ ਦਾ ਰੁਖ਼
ਨੀਲਮ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਲਿਜਾਂਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 28 ਦਸੰਬਰ
ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਛੇ ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਲੀ ਪੁਲੀਸ ਨੇ ਅੱਜ ਅਦਾਲਤ ਦਾ ਰੁਖ਼ ਕੀਤਾ। ਵਧੀਕ ਸੈਸ਼ਨ ਜੱਜ ਹਰਦੀਪ ਕੌਰ ਨੇ ਅਰਜ਼ੀ ’ਤੇ ਸੁਣਵਾਈ 2 ਜਨਵਰੀ ਲਈ ਮੁਲਤਵੀ ਕਰ ਦਿੱਤੀ। ਕੁਝ ਮੁਲਜ਼ਮਾਂ ਦੇ ਵਕੀਲ ਮੌਜੂਦ ਨਾ ਹੋਣ ਕਾਰਨ ਮਾਮਲੇ ’ਤੇ ਸੁਣਵਾਈ ਨੂੰ ਅੱਗੇ ਪਾਇਆ ਗਿਆ ਹੈ। ਅਰਜ਼ੀ ’ਤੇ ਸੁਣਵਾਈ ਸਮੇਂ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਮੁਲਜ਼ਮ ਮਨੋਰੰਜਨ ਡੀ, ਸਾਗਰ ਸ਼ਰਮਾ, ਅਮੋਲ ਧੰਨਰਾਜ ਸ਼ਿੰਦੇ, ਨੀਲਮ ਦੇਵੀ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ 5 ਜਨਵਰੀ ਤੱਕ ਪੁਲੀਸ ਦੀ ਹਿਰਾਸਤ ’ਚ ਹਨ। ਉਧਰ ਮੁਲਜ਼ਮ ਨੀਲਮ ਦੇਵੀ ਵੱਲੋਂ ਆਪਣੇ ਰਿਮਾਂਡ ਖ਼ਿਲਾਫ਼ ਦਾਖ਼ਲ ਅਰਜ਼ੀ ਨੂੰ ਦਿੱਲੀ ਹਾਈ ਕੋਰਟ ਨੇ ਫ਼ੌਰੀ ਸੂਚੀਬੱਧ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨੀਲਮ ਨੇ ਦੋਸ਼ ਲਾਇਆ ਹੈ ਕਿ ਉਸ ਦਾ ਰਿਮਾਂਡ ਗ਼ੈਰਕਾਨੂੰਨੀ ਹੈ ਕਿਉਂਕਿ ਉਸ ਨੂੰ ਹੇਠਲੀ ਅਦਾਲਤ ’ਚ ਸੁਣਵਾਈ ਦੌਰਾਨ ਮਰਜ਼ੀ ਦਾ ਵਕੀਲ ਚੁਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਸ ਦੇ ਵਕੀਲ ਨੇ ਜਸਟਿਸ ਨੀਨਾ ਬੰਸਲ ਕ੍ਰਿਸ਼ਨਾ ਅਤੇ ਸ਼ੈਲਿੰਦਰ ਕੌਰ ’ਤੇ ਆਧਾਰਿਤ ਵੈਕੇਸ਼ਨ ਬੈਂਚ ਅੱਗੇ ਮਾਮਲੇ ਦੀ ਫੌਰੀ ਸੁਣਵਾਈ ਦੀ ਅਪੀਲ ਕੀਤੀ ਸੀ। ਬੈਂਚ ਨੇ ਕਿਹਾ ਕਿ ਕੇਸ ’ਚ ਫੌਰੀ ਸੁਣਵਾਈ ਦੀ ਲੋੜ ਨਹੀਂ ਹੈ ਅਤੇ ਮਾਮਲੇ ਦੀ 3 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। -ਪੀਟੀਆਈ

Advertisement

ਦੋ ਮੁਲਜ਼ਮਾਂ ਨੂੰ ਇੰਡੀਆ ਗੇਟ ਅਤੇ ਸਦਰ ਬਾਜ਼ਾਰ ਲਿਜਾਇਆ ਗਿਆ

ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਦੋ ਮੁਲਜ਼ਮਾਂ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੂੰ ਦਿੱਲੀ ਪੁਲੀਸ ਦਾ ਵਿਸ਼ੇਸ਼ ਸੈੱਲ ਇੰਡੀਆ ਗੇਟ ਅਤੇ ਸਦਰ ਬਾਜ਼ਾਰ ’ਚ ਉਨ੍ਹਾਂ ਥਾਵਾਂ ’ਤੇ ਲੈ ਕੇ ਗਿਆ ਜਿਥੇ ਦੋਹਾਂ ਨੇ ਝੰਡੇ ਖ਼ਰੀਦੇ ਸਨ ਅਤੇ ਬਾਅਦ ’ਚ ਸੰਸਦ ਲਈ ਇਕੱਠੇ ਰਵਾਨਾ ਹੋਏ ਸਨ। ਸੂਤਰਾਂ ਮੁਤਾਬਕ ਮੁਲਜ਼ਮਾਂ ਨੇ ਸੰਸਦ ਵੱਲ ਜਾਣ ਤੋਂ ਪਹਿਲਾਂ ਇੰਡੀਆ ਗੇਟ ’ਤੇ ਝੰਡੇ ਅਤੇ ਧੂੰਏਂ ਵਾਲੇ ਕੈਨਿਸਟਰ ਆਪਸ ’ਚ ਵੰਡੇ ਸਨ। ਦੋਹਾਂ ਨੂੰ ਨਿਊ ਫਰੈਂਡਜ਼ ਕਾਲੋਨੀ ਦੇ ਮਹਾਰਾਣੀ ਬਾਗ ਇਲਾਕੇ ਵੀ ਲਿਜਾਇਆ ਗਿਆ ਜਿਥੇ ਉਨ੍ਹਾਂ ਮੀਟਿੰਗ ਕਰਕੇ ਆਪਣੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।

Advertisement

Advertisement
Author Image

Advertisement