ਸੰਸਦੀ ਸੁਰੱਖਿਆ ’ਚ ਸੰਨ੍ਹ: ਅਦਾਲਤ ਵੱਲੋਂ ਅਗਲੀ ਸੁਣਵਾਈ 16 ਨੂੰ
06:25 AM Jan 11, 2024 IST
Advertisement
ਨਵੀਂ ਦਿੱਲੀ: ਸੰਸਦੀ ਸੁਰੱਖਿਆ ’ਚ ਸੰਨ੍ਹ ਦੇ ਮਾਮਲੇ ’ਚ ਗ੍ਰਿਫ਼ਤਾਰ ਨੀਲਮ ਆਜ਼ਾਦ ਦੀ ਜ਼ਮਾਨਤ ਦੀ ਅਰਜ਼ੀ ’ਤੇ ਦਿੱਲੀ ਦੀ ਇਕ ਅਦਾਲਤ ਵੱਲੋਂ 16 ਜਨਵਰੀ ਨੂੰ ਸੁਣਵਾਈ ਕੀਤੀ ਜਾਵੇਗੀ। ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਦੀ ਅਦਾਲਤ ਨੇ ਇਸ ਮਾਮਲੇ ’ਚ ਬਹਿਸ ’ਤੇ ਸੁਣਵਾਈ ਅੱਜ ਕਰਨੀ ਸੀ ਪਰ ਜਾਂਚ ਅਧਿਕਾਰੀਆਂ ਦੇ ਮੌਜੂਦ ਨਾ ਹੋਣ ਕਾਰਨ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ। 2001 ਦੇ ਸੰਸਦ ’ਤੇ ਹਮਲੇ ਦੀ ਬਰਸੀ ਮੌਕੇ ਲੋਕ ਸਭਾ ਦੀ ਕਾਰਵਾਈ ਦੌਰਾਨ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਪਬਲਿਕ ਗੈਲਰੀ ਤੋਂ ਛਾਲ ਮਾਰ ਦਿੱਤੀ ਸੀ ਅਤੇ ਪੀਲੇ ਰੰਗ ਦੀ ਗੈਸ ਛੱਡੀ ਸੀ ਅਤੇ ਸਲੋਗਨ ਲਹਿਰਾਏ ਸਨ ਜਿਨ੍ਹਾਂ ਨੂੰ ਬਾਅਦ ’ਚ ਕੁਝ ਸੰਸਦ ਮੈਂਬਰਾਂ ਨੇ ਦਬੋਚ ਲਿਆ ਸੀ। -ਪੀਟੀਆਈ
Advertisement
Advertisement
Advertisement