For the best experience, open
https://m.punjabitribuneonline.com
on your mobile browser.
Advertisement

ਸੰਗਰੂਰ: ਚੋਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

06:36 AM Mar 19, 2024 IST
ਸੰਗਰੂਰ  ਚੋਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਸੰਗਰੂਰ ’ਚ ਗ੍ਰਿਫਤਾਰ ਚੋਰ ਗਰੋਹ ਦੇ ਤਿੰਨ ਮੈਂਬਰ ਥਾਣਾ ਸਿਟੀ ਵਿੱਚ ਪੁਲੀਸ ਪਾਰਟੀ ਨਾਲ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਾਰਚ
ਪੁਲੀਸ ਨੇ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ। ਪੁਲੀਸ ਅਨੁਸਾਰ ਗਰੋਹ ਦੇ ਮੈਂਬਰਾਂ ਨੇ ਸ਼ਹਿਰ ਅੰਦਰ ਵੱਖ-ਵੱਖ ਦੁਕਾਨਾਂ ’ਤੇ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਸਨ ਜਿਨ੍ਹਾਂ ’ਚ ਡੀ.ਸੀ. ਦਫ਼ਤਰ ’ਚ ਬਣੇ ਮਾਰਕਫੈੱਡ ਦੇ ਬੂਥ, ਨਾਨਕਿਆਣਾ ਰੋਡ ਗਰੇਵਾਲ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਦੁਕਾਨਾਂ ਅਤੇ ਬਰਨਾਲਾ ਕੈਂਚੀਆਂ ਸੰਗਰੂਰ ਕੋਲ ਟਾਇਰਾਂ ਦੀ ਦੁਕਾਨ ਤੋਂ ਇਲਾਵਾ ਹੋਰ ਵੱਖ-ਵੱਖ ਦੁਕਾਨਾਂ ’ਤੇ ਚੋਰੀਆਂ ਕੀਤੀਆਂ ਸਨ। ਗਰੋਹ ਦੇ ਮੈਂਬਰਾਂ ਵੱਲੋਂ ਸ਼ਹਿਰ ’ਚੋਂ ਦੋ ਮੋਟਰਸਾਈਕਲ ਵੀ ਚੋਰੀ ਕੀਤੇ ਸਨ ਅਤੇ ਇਹ ਤਿੰਨੋਂ ਜਣੇ ਦੋਵੇਂ ਮੋਟਰਸਾਈਕਲਾਂ ਨੂੰ ਚੋਰੀ ਦੀਆਂ ਵਾਰਦਾਤਾਂ ਲਈ ਵਰਤੇ ਸਨ।
ਥਾਣਾ ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਧਾਲੀਵਾਲ ਉਰਫ਼ ਰਾਜਾ ਵਾਸੀ ਹਰੇੜੀ ਰੋਡ ਸੰਗਰੂਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਰਨਾਲਾ ਚੌਕ ਸੰਗਰੂਰ ਵਿੱਚ ਹਾਊਸ ਆਫ ਟਾਇਰ ਦੇ ਨਾਮ ਦੀ ਦੁਕਾਨ ਹੈ। ਬੀਤੀ 9 ਮਾਰਚ ਦੀ ਰਾਤ ਨੂੰ ਵਿਕਾਸ ਪੰਡਤ ਵਾਸੀ ਜ਼ਿਲ੍ਹਾ ਕਰਿਆਰੀ (ਬਿਹਾਰ) ਹਾਲ ਵਾਸੀ ਨੇੜੇ ਗੁਰਦੁਆਰਾ ਸਾਹਿਬ ਪਿੰਡ ਰਾਮਪੁਰਾ, ਸੂਰਜ ਕੁਮਾਰ ਵਾਸੀ ਜ਼ਿਲ੍ਹਾ ਸਮੱਸਤੀਪੁਰ ( ਬਿਹਾਰ) ਹਾਲ ਵਾਸੀ ਪਿੰਡ ਰਾਮਪੁਰਾ ਅਤੇ ਬੂਟਾ ਸਿੰਘ ਵਾਸੀ ਰਾਮ ਬਸਤੀ ਸੰਗਰੂਰ ਨੇ ਉਸ ਦੀ ਦੁਕਾਨ ਅੰਦਰ ਵੜ ਕੇ ਐਲ.ਈ.ਡੀ., ਡੀਵੀਆਰ, 25 ਹਜ਼ਾਰ ਨਕਦੀ, ਦੋ ਮੋਬਾਈਲ ਆਦਿ ਸਾਮਾਨ ਚੋਰੀ ਕਰ ਲਿਆ ਸੀ। ਸਿਟੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਐਲਈਡੀ, ਡੀਵੀਆਰ ਅਤੇ ਪਹਿਲਾਂ ਚੋਰੀ ਕੀਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਤਿੰਨੋਂ ਮੁਲਜ਼ਮ ਆਪਸ ਵਿੱਚ ਰਿਸ਼ਤੇਦਾਰ ਹਨ ਜੋ ਚੋਰੀ ਤੋਂ ਬਾਅਦ ਸਾਮਾਨ ਆਪਸ ਵਿੱਚ ਵੰਡ ਲੈਂਦੇ ਸਨ।
ਉਨ੍ਹਾਂ ਦੱਸਿਆ ਕਿ ਤਿੰਨਾਂ ਵੱਲੋਂ 2 ਮਾਰਚ ਦੀ ਰਾਤ ਨੂੰ ਡੀਸੀ ਦਫ਼ਤਰ ’ਚ ਬਣੇ ਮਾਰਕਫੈੱਡ ਦੇ ਬੂਥ ’ਚੋਂ ਤੇਲ ਦੀਆਂ ਬੋਤਲਾਂ, ਆਟੇ ਦੇ ਪੈਕਟ, ਚੌਲਾਂ ਦੇ ਪੈਕਟ, ਚਾਹ ਪੱਤੀ ਦੇ ਪੈਕਟ, ਸ਼ਹਿਦ ਦੀਆਂ ਬੋਤਲਾਂ ਆਦਿ ਸਾਮਾਨ ਚੋਰੀ ਕੀਤਾ। ਅੱਠ ਮਾਰਚ ਦੀ ਰਾਤ ਨੂੰ ਨਾਨਕਿਆਣਾ ਰੋਡ ਗਰੇਵਾਲ ਪੈਟਰੋਲ ਪੰਪ ਸੰਗਰੂਰ ਦੇ ਸਾਹਮਣੇ ਦੋ ਬਿਊਟੀ ਪਾਰਲਰ ਦੀਆਂ ਦੁਕਾਨਾਂ ਅਤੇ ਇੱਕ ਮੋਬਾਈਲਾਂ ਦੀ ਦੁਕਾਨ ’ਚ ਚੋਰੀ ਕੀਤੀ ਸੀ। ਪੁਲੀਸ ਅਨੁਸਾਰ ਇਨ੍ਹਾਂ ਦੁਕਾਨਾਂ ’ਚੋਂ ਚੋਰੀ ਸਾਮਾਨ ਵਿੱਚੋਂ ਕਰੀਬ 23 ਵੱਖ-ਵੱਖ ਆਈਟਮਾਂ ਬਰਾਮਦ ਕਰ ਲਈਆਂ ਹਨ। ਗ੍ਰਿਫ਼ਤਾਰ ਵਿਅਕਤੀਆਂ ’ਚੋਂ ਵਿਕਾਸ ਪੰਡਤ ਖ਼ਿਲਾਫ਼ ਚੋਰੀ ਦੇ ਪਹਿਲਾਂ ਵੀ ਤਿੰਨ ਕੇਸ ਦਰਜ ਹਨ। ਥਾਣਾ ਸਿਟੀ ਇੰਚਾਰਜ ਅਨੁਸਾਰ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

Advertisement

ਟਾਵਰ ਦੇ ਕੈਬਿਨ ’ਚੋਂ ਬੈਟਰੀਆਂ ਤੇ ਹੋਰ ਸਾਮਾਨ ਚੋਰੀ

ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੇ ਫਤਿਆਬਾਦ ਰੋਡ ’ਤੇ ਸਥਿਤ ਤਹਿਸੀਲ ਦੇ ਸਾਹਮਣੇ ਟੈਲੀਕਾਮ ਕੰਪਨੀ ਦੇ ਲੱਗੇ ਟਾਵਰ ਦੇ ਕੈਬਿਨ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਰੁਪਏ ਦੀਆਂ ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਏਟੀਸੀ ਟੈਲੀਕਾਮ ਕੰਪਨੀ ਦੇ ਮੁਲਾਜ਼ਮ ਸੁਖਬੀਰ ਸਿੰਘ ਨਿਵਾਸੀ ਰਾਜਲੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਏਟੀਸੀ ਟੈਲੀਕਾਮ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਡਿਊਟੀ ਰਤੀਆ ਅਤੇ ਆਸ ਪਾਸ ਇਲਾਕਿਆਂ ਵਿੱਚ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਤਹਿਸੀਲ ਦੇ ਸਾਹਮਣੇ ਹੀ ਏਟੀਸੀ ਟੈਲੀਕਾਮ ਕੰਪਨੀ ਦਾ ਟਾਵਰ ਲੱਗਿਆ ਹੋਇਆ ਹੈ। ਬੀਤੀ ਦੁਪਹਿਰ ਸਬੰਧਤ ਕੰਪਨੀ ਦੇ ਟਾਵਰ ਨੂੰ ਸਹੀ ਸਲਾਮਤ ਸੰਭਾਲ ਕੇ ਗਿਆ ਸੀ, ਪਰ ਜਦੋਂ ਕੁਝ ਦਿਨ ਬਾਅਦ ਆ ਕੇ ਦੇਖਿਆ ਤਾਂ ਟਾਵਰ ਦੇ ਕੈਬਿਨ ਦੇ ਗੇਟ ਦੇ ਤਾਲੇ ਟੁੱਟੇ ਪਏ ਸਨ। ਕਮਰੇ ਅੰਦਰੋਂ ਟਾਵਰ ਦੀਆਂ ਕਰੀਬ 24 ਬੈਟਰੀਆਂ ਅਤੇ ਤਾਂਬੇ ਦੀਆਂ ਪੱਤੀਆਂ ਗਾਇਬ ਸੀ।

Advertisement
Author Image

Advertisement
Advertisement
×