ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਰੂਰ: ਤਿੰਨ ਰੋਜ਼ਾ ਕੌਮੀ ਕਿਸਾਨ ਮੇਲਾ ਸਮਾਪਤ

10:28 AM Aug 19, 2024 IST
ਮੇਲੇ ਦੇ ਆਖ਼ਰੀ ਦਿਨ ਸਟਾਲ ’ਤੇ ਆਰਗੈਨਿਕ ਉਤਪਾਦਾਂ ਨਾਲ ਐੱਫਪੀਓ ਦੇ ਨੁਮਾਇੰਦੇ।

ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਅਗਸਤ
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਛੋਟੇ ਕਿਸਾਨ ਐਗਰੀ-ਬਿਜ਼ਨਸ ਕੰਸੋਰਟੀਅਮ ਵੱਲੋਂ ਸਥਾਨਕ ਅਨਾਜ ਮੰਡੀ ਵਿਚ ਲਗਾਇਆ ਤਿੰਨ ਰੋਜ਼ਾ ਕੌਮੀ ਐੱਫਪੀਓ ਕਿਸਾਨ ਮੇਲਾ ਅੱਜ ਸਮਾਪਤ ਹੋ ਗਿਆ। ਮੇਲੇ ਦੀ ਪ੍ਰਬੰਧਕ ਸੰਸਥਾ ਐੱਸਐੱਫਏਸੀ ਦੇ ਨੁੰਮਾਇੰਦੇ ਉਤਮ ਸਿੰਘ ਅਤੇ ਨੈਸ਼ਨਲ ਪ੍ਰਾਜੈਕਟ ਮੈਨੇਜਮੈਂਟ ਏਜੰਸੀ ਦੇ ਨੁਮਾਇੰਦੇ ਅਨੁਜ ਅਰੋੜਾ ਨੇ ਕੌਮੀ ਮੇਲੇ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ। ਕੁੱਲ ਮਿਲਾ ਕੇ ਤਿੰਨ ਦਿਨਾਂ ਵਿੱਚ 1.5 ਕਰੋੜ ਰੁਪਏ ਤੋਂ ਵੱਧ ਦੀ ਖਰੀਦ ਦਰਜ ਕੀਤੀ ਗਈ ਹੈ। ਡਾ. ਅਮਰਜੀਤ ਸਿੰਘ ਮਾਨ ਡਾਇਰੈਕਟਰ ਉਦਮੀ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਸੰਗਰੂਰ ਨੇ ਦੱਸਿਆ ਕਿ ਪੰਜਾਬ ਦੀਆਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਾਂ ਵਲੋਂ ਆਪਣੇ ਆਰਗੈਨਿਕ ਉਤਪਾਦਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਹਨ ਜਦੋਂ ਕਿ ਪੰਜਾਬ ਤੋਂ ਬਾਹਰ ਦੀਆਂ 10 ਆਰਗੇਨਾਈਜੇਸ਼ਨਾਂ ਵੀ ਇਸ ਮੇਲੇ ’ਚ ਆਰਗੈਨਿਕ ਉਤਪਾਦ ਪ੍ਰਦਰਸ਼ਨ ਕਰਨ ਲਈ ਸ਼ਾਮਲ ਹੋਈਆਂ ਹਨ। ਮੇਲੇ ਦੇ ਤੀਜੇ ਤੇ ਆਖ਼ਰੀ ਦਿਨ ਕਰੀਬ 30 ਐੱਫਪੀਓ ਵੱਲੋਂ ਦੁਪਹਿਰ ਤੱਕ ਆਪਣਾ ਪੂਰਾ ਸਟਾਕ ਵੇਚ ਦਿੱਤਾ ਗਿਆ ਸੀ ਜਦੋਂਕਿ ਬਾਕੀ ਐੱਫਪੀਓ ਦਾ ਸਿਰਫ਼ 10 ਫੀਸਦੀ ਸਟਾਕ ਬਾਕੀ ਸੀ। ਉਨ੍ਹਾਂ ਦੱਸਿਆ ਕਿ ਸਥਾਨਕ ਕਲਾਕਾਰਾਂ ਵੱਲੋਂ ਨ੍ਰਿਤ, ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ । ਮੇਲਾ ਪ੍ਰਬੰਧਕ ਟੀਮ ਦੇ ਮੈਂਬਰ ਸ੍ਰੀ ਰਾਹੁਲ ਢੀਂਗਰਾ ਨੇ ਦੱਸਿਆ ਕਿ ਉਹ ਮੇਲੇ ਦੀ ਸਫ਼ਲਤਾ ਤੋਂ ਬੇਹੱਦ ਖੁਸ਼ ਹਨ। ਮੇਲੇ ਦੇ ਤਿੰਨੋਂ ਦਿਨ ਦਰਸ਼ਕਾਂ ਲਈ ਲੰਗਰ ਲਗਾਇਆ ਗਿਆ। ਮੇਲੇ ’ਚ ਡਾ. ਮਨਦੀਪ ਸਿੰਘ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ.ਖੇੜੀ, ਗੁਰਲਾਲ ਸਿੰਘ ਲਹਿਰਾਗਾਗਾ, ਹਰਪ੍ਰੀਤ ਕੌਰ ਮਾਨਾਂ, ਸੰਦੀਪ ਕੌਰ ਬਾਲੀਆਂ, ਹਰਵਿੰਦਰ ਸਿੰਘ ਜਵੰਧਾ, ਜੌਲੀ ਧਾਲੀਵਾਲ ਸ਼ਾਮਲ ਹੋਏ।

Advertisement

Advertisement
Advertisement