For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਪੁਲੀਸ ਵੱਲੋਂ ਸਾਲ 2023 ਦਾ ਰਿਪੋਰਟ ਕਾਰਡ ਪੇਸ਼

07:36 AM Jan 01, 2024 IST
ਸੰਗਰੂਰ ਪੁਲੀਸ ਵੱਲੋਂ ਸਾਲ 2023 ਦਾ ਰਿਪੋਰਟ ਕਾਰਡ ਪੇਸ਼
Advertisement

ਖੇਤਰੀ ਪ੍ਰਤੀਨਿਧ
ਸੰਗਰੂਰ, 31 ਦਸੰਬਰ
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਅੱਜ ਜ਼ਿਲ੍ਹਾ ਪੁਲੀਸ ਸੰਗਰੂਰ ਵੱਲੋਂ ਸਾਲ 2023 ਦੌਰਾਨ ਪੁਲੀਸ ਪ੍ਰਾਪਤੀਆਂ ਦੀ ਰਿਪੋਰਟ ਮੀਡੀਆ ਨਾਲ ਸਾਂਝੀ ਕੀਤੀ। ਸ੍ਰੀ ਚਾਹਲ ਨੇ ਦੱਸਿਆ ਕਿ ਸਾਲ 2023 ਵਿੱਚ ਐਨਡੀਪੀਐਸ ਐਕਟ ਤਹਿਤ ਕੁੱਲ 479 ਕੇਸ ਦਰਜ ਕੀਤੇ ਗਏ ਜਦੋਂ ਕਿ 559 ਗ੍ਰਿਫ਼ਤਾਰੀਆਂ ਹੋਈਆਂ।
ਪੁਲੀਸ ਵੱਲੋਂ 4.829 ਕਿਲੋਗ੍ਰਾਮ ਹੈਰੋਇਨ, 21.189 ਕਿਲੋ ਅਫੀਮ, ਲਗਭਗ 5462 ਕਿਲੋ ਭੁੱਕੀ ਚੂਰਾ ਪੋਸਤ, 12.550 ਗ੍ਰਾਮ ਗਾਂਜਾ ਚਰਸ, 0.169 ਗ੍ਰਾਮ ਨਸ਼ੀਲਾ ਪਾਊਡਰ, 79 ਗ੍ਰਾਮ ਸਮੈਕ, 6.145 ਕਿਲੋਗ੍ਰਾਮ ਸੁਲਫਾ, 196 ਰੈਕਸਕੈਫ, 159786 ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਐਕਸਾਇਜ਼ ਐਕਟ ਤਹਿਤ 250 ਕੇਸ ਦਰਜ ਕੀਤੇ ਗਏ ਜਦੋਂ ਕਿ 260 ਵਿਅਕਤੀ ਗ੍ਰਿਫਤਾਰ ਕੀਤੇ ਗਏ। ਇਸੇ ਸਾਲ 11 ਚਾਲੂ ਭੱਠੀਆਂ ਵੀ ਫੜੀਆਂ ਗਈਆਂ ਅਤੇ 17936 ਲਗਭਗ ਦੇਸੀ, ਅੰਗਰੇਜ਼ੀ ਸ਼ਰਾਬ ਦੀ ਬਰਾਮਦਗੀ ਹੋਈ। 21.500 ਲੀਟਰ ਸਪਰਿੱਟ ਅਤੇ 10665 ਲੀਟਰ ਲਾਹਣ ਵੀ ਫੜਿਆ ਗਿਆ। ਅਸਲਾ ਐਕਟ ਤਹਿਤ 8 ਕੇਸ ਦਰਜ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ 39 ਅਸਲੇ ਵੀ ਬਰਾਮਦ ਹੋਏ। ਇਸਦੇ ਨਾਲ ਹੀ 56 ਕਾਰਤੂਸ ਅਤੇ 4 ਮੈਗਜ਼ੀਨ ਵੀ ਪ੍ਰਾਪਤ ਹੋਏ। ਇਸ ਦੇ ਨਾਲ ਹੀ ਜੂਆ ਐਕਟ ਤਹਿਤ ਲਗਭਗ 55 ਕੇਸ ਦਰਜ ਕਰਦਿਆਂ 100 ਵਿਅਕਤੀ ਗ੍ਰਿਫਤਾਰ ਕੀਤੇ ਜਿਨ੍ਹਾਂ ਪਾਸੋਂ 297795 ਰੁਪਏ ਰਿਕਵਰ ਕੀਤੇ ਗਏ। ਪੁਲੀਸ ਲਾਈਨ ਸੰਗਰੂਰ ਵਿੱਚ ਆਧੁਨਿਕ ਹਾਈਟੈਕ ਕੰਟਰੋਲ ਰੂਮ ਨਾਲ ਸੰਗਰੂਰ ਜ਼ਿਲ੍ਹੇ ਦੇ 88 ਪਿੰਡਾਂ ਨੂੰ ਜੋੜਿਆ ਗਿਆ ਹੈ ਤਾਂ ਜੋ ਗੈਰ ਸਮਾਜੀ ਅਨਸਰਾਂ ਖਿਲਾਫ ਕਾਰਵਾਈ ਹੋ ਸਕੇ। ਖੇਡਾਂ ਦੇ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਉਨ੍ਹਾਂ ਦੱਸਿਆ ਕਿ ਪੁਲੀਸ ਸਪੋਰਟਸ ਕਲੱਬ ਰਾਹੀਂ ਕਬੱਡੀ, ਸਕੇਟਿੰਗ, ਬਾਕਸਿੰਗ, ਅਥਲੈਟਿਕਸ, ਵਾਲੀਬਾਲ ਅਤੇ ਤੈਰਾਕੀ ਨਾਲ ਸਬੰਧਤ ਕਰੀਬ 300 ਬੱਚੇ ਪ੍ਰੈਕਟਿਸ ਕਰਦੇ ਹਨ। ਇਨ੍ਹਾਂ ਬੱਚਿਆਂ ਵੱਲੋਂ ਸਾਲ 2023 ਦੌਰਾਨ ਕੌਮੀ ਪੱਧਰ ਅਤੇ ਪੰਜਾਬ ਪੱਧਰ ਤੇ ਤੈਰਾਕੀ ਵਿੱਚੋਂ 63 ਮੈਡਲ, ਅਥਲੈਟਿਕਸ ਵਿੱਚੋਂ 66 ਮੈਡਲ, ਕਬੱਡੀ ਵਿੱਚੋਂ 68 ਮੈਡਲ, ਸਕੇਟਿੰਗ ਵਿੱਚੋਂ 145 ਮੈਡਲ, ਬਾਕਸਿੰਗ ਵਿੱਚੋਂ 62 ਮੈਡਲ, ਵਾਲੀਬਾਲ ਵਿੱਚੋਂ 54 ਮੈਡਲ, ਕੁੱਲ 458 ਮੈਡਲ ਹਾਸਿਲ ਕੀਤੇ ਗਏ ਹਨ।

Advertisement

Advertisement
Author Image

Advertisement
Advertisement
×