For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਹਲਕਾ: ਸਿਆਸਤਦਾਨਾਂ ਦੀਆਂ ਪਤਨੀਆਂ ਨੇ ਚੋਣ ਪ੍ਰਚਾਰ ਮਘਾਇਆ

09:50 AM May 28, 2024 IST
ਸੰਗਰੂਰ ਹਲਕਾ  ਸਿਆਸਤਦਾਨਾਂ ਦੀਆਂ ਪਤਨੀਆਂ ਨੇ ਚੋਣ ਪ੍ਰਚਾਰ ਮਘਾਇਆ
ਧੂਰੀ ਵਿੱਚ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਸਮੱਸਿਆਵਾਂ ਬਾਰੇ ਦੱਸਦਾ ਹੋਇਆ ਮਾਧੋਪੁਰੀ ਮੁਹੱਲੇ ਦਾ ਆਗੂ।
Advertisement

ਬੀਰਬਲ ਰਿਸ਼ੀ
ਸ਼ੇਰਪੁਰ/ਧੂਰੀ, 27 ਮਈ
ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਅੱਜ ਬਲਾਕ ਪਿੰਡ ਫਰਵਾਹੀ ਵਿੱਚ ਚੋਣ ਮੀਟਿੰਗ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨੂੰ ਕੀਤੇ ਸਾਰੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਜਿਸ ਤਹਿਤ ਮਹਿਲਾਵਾਂ ਨੂੰ ਇੱਕ ਹਜ਼ਾਰ ਦੀ ਰਾਸ਼ੀ ਦੇਣ ਵਾਲਾ ਵਾਅਦਾ ਵੀ ਬਹੁਤ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਪਿੰਡਾਂ ਵਿੱਚ ਨਹਿਰੀ ਪਾਣੀ ਨਾ ਹੋਣ ਦੀ ਸਮੱਸਿਆ ਨੂੰ ਸਰਕਾਰ ਵੱਲੋਂ ਹੱਲ ਕਰਨ ਸਬੰਧੀ ਸੁਹਿਰਦਤਾ ਨਾਲ ਹੋ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ। ਡਾ. ਗੁਰਪ੍ਰੀਤ ਕੌਰ ਪਿੰਡ ਫਰਵਾਹੀ ਵਿੱਚ ਬਲਵਿੰਦਰ ਸਿੰਘ ਭੱਠੇਵਾਲਾ ਅਤੇ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਰੱਖੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮਨਪ੍ਰੀਤ ਸਿੰਘ, ਇਕਬਾਲ ਸਿੰਘ, ਸੋਸ਼ਲ ਮੀਡੀਆ ਸੈਲ ਤੋਂ ਭਲਿੰਦਰ ਸਿੰਘ ਅਤੇ ਹੋਰ ਆਗੂ ਵਰਕਰ ਮੌਜੂਦ ਸਨ।
ਇਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਹੋਈ ਚੋਣ ਰੈਲੀ ਦੌਰਾਨ ਲੋਕਾਂ ਨੇ ਵਾਰਡ ਅੰਦਰ ਪਾਣੀ ਤੇ ਸੀਵਰੇਜ ਸਮੱਸਿਆ ਸਬੰਧੀ ਜ਼ਿਕਰ ਕੀਤਾ। ਡਾ. ਗੁਰਪ੍ਰੀਤ ਕੌਰ ਨੇ ਲੋਕਾਂ ਦੀ ਮੰਗ ’ਤੇ ਸਟਰੀਟ ਲਾਈਟਾਂ, ਸੀਸੀਟੀਵੀ ਕੈਮਰੇ ਸਬੰਧੀ ਭਰੋਸਾ ਦਿੰਦਿਆਂ ਧੂਰੀ ’ਚ ਅੰਡਰਬ੍ਰਿਜ ਤੇ ਓਵਰਬ੍ਰਿਜ ਬਣਾਏ ਜਾਣ ਦੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਏ ਜਾਣ ਦਾ ਵਾਅਦਾ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ, ਦਫਤਰ ਇੰਚਾਰਜ ਅਮ੍ਰਿਤਪਾਲ ਸਿੰਘ ਬਰਾੜ, ਚੇਅਰਮੈਨ ਸਤਿੰਦਰ ਚੱਠਾ, ਚੇਅਰਮੈਨ ਗਊ ਸੇਵਾ ਦਲ ਅਸ਼ੋਕ ਕੁਮਾਰ ਲੱਖਾ ਸਮੇਤ ਕਈ ਮੋਹਰੀ ਆਗੂ ਹਾਜ਼ਰ ਸਨ।

Advertisement

ਡਾ. ਗੁਰਵੀਨ ਕੌਰ ਨੇ ਪਤੀ ਮੀਤ ਲਈ ਘਰ-ਘਰ ਜਾ ਕੇ ਮੰਗੀਆਂ ਵੋਟਾਂ

ਸੰਗਰੂਰ ਸ਼ਹਿਰ ਵਿੱਚ ‘ਆਪ’ ਉਮੀਦਵਾਰ ਮੀਤ ਹੇਅਰ ਲਈ ਘਰ-ਘਰ ਵੋਟਾਂ ਮੰਗਦੇ ਹੋਏ ਡਾ. ਗੁਰਵੀਨ ਕੌਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਮਈ.
ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਪਤਨੀ ਡਾ. ਗੁਰਵੀਨ ਕੌਰ ਵੀ ਆਪਣੇ ਪਤੀ ਦੀ ਜਿੱਤ ਲਈ ਘਰੋਂ ਘਰੀਂ ਮੁਹਿੰਮ ਚਲਾ ਰਹੀ ਹੈ। ਡਾ. ਗੁਰਵੀਨ ਕੌਰ ਪਾਰਟੀ ਆਗੂਆਂ ਤੇ ਵਰਕਰਾਂ ਸਮੇਤ ਘਰ-ਘਰ ਪੁੱਜ ਕੇ ਮੀਤ ਹੇਅਰ ਲਈ ਵੋਟਾਂ ਮੰਗ ਰਹੀ ਹੈ। ਉਹ ਜਿੱਥੇ ਪੰਜਾਬ ਸਰਕਾਰ ਦੀ ਦੋ ਸਾਲਾਂ ਦੀ ਕਾਰਗੁਜ਼ਾਰੀ ਦੀ ਗੱਲ ਕਰਦੇ ਹਨ ਉੱਥੇ ਮੀਤ ਹੇਅਰ ਨੂੰ ਹਰ ਵਰਗ ਦੇ ਲੋਕਾਂ ਦੇ ਦੁੱਖ-ਸੁੱਖ ਖੜ੍ਹਨ ਵਾਲਾ ਬਿਹਤਰ ਆਗੂ ਵੀ ਦੱਸਦੇ ਹਨ। ਉਹ ਆਖਦੇ ਹਨ ਕਿ ਮੀਤ ਤੁਹਾਡੇ ਆਪਣੇ ਇਲਾਕੇ ਨਾਲ ਸਬੰਧਤ ਹਨ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਨੂੰ ਚੰਗੀ ਤਰਾਂ ਜਾਣਦੇ ਤੇ ਸਮਝਦੇ ਹਨ।
ਡਾ. ਗੁਰਵੀਨ ਕੌਰ ਵਲੋਂ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਹਰੀਪੁਰਾ, ਦਸਮੇਸ਼ ਨਗਰ, ਜੁਝਾਰ ਨਗਰ, ਮਾਨ ਕਲੋਨੀ ਆਦਿ ਵਿਚ ਡੋਰ-ਟੂ-ਡੋਰ ਮੁਹਿੰਮ ਦੌਰਾਨ ਆਪਣੇ ਮਨ ਦੇ ਮੀਤ ਲਈ ਵੋਟਾਂ ਦੀ ਮੰਗ ਕੀਤੀ। ਗਰਮੀ ਦੇ ਮੌਸਮ ਦੇ ਬਾਵਜੂਦ ਮੀਤ ਹੇਅਰ ਦੇ ਸਾਰੇ ਪਰਿਵਾਰਕ ਮੈਂਬਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ।
ਉਨ੍ਹਾਂ ਦੇ ਸਾਹੁਰੇ ਪਰਿਵਾਰ ਨੇ ਵੀ ਸਥਾਨਕ ਸ਼ਹਿਰ ਵਿੱਚ ਡੇਰੇ ਲਗਾ ਕੇ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰੱਖਿਆ ਹੈ ਅਤੇ ਨੁੱਕੜ ਮੀਟਿੰਗਾਂ ਰਾਹੀਂ ਸਿਆਸੀ ਪਰਿਵਾਰ ਦਾ ਦਾਇਰਾ ਵਿਸ਼ਾਲ ਕਰਨ ’ਚ ਜੁਟੇ ਹੋਏ। ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਭੈਣ ਵਲੋਂ ਵੀ ਮੀਤ ਲਈ ਵੋਟਾਂ ਮੰਗਣ ਵਾਸਤੇ ਡੋਰ-ਟੂ-ਡੋਰ ਮੁਹਿੰਮ ਚਲਾਈ ਹੋਈ ਹੈ। ਸ਼ਹਿਰ ’ਚ ਡੋਰ-ਟੂ-ਡੋਰ ਮੁਹਿੰਮ ਦੌਰਾਨ ਡਾ. ਗੁਰਵੀਨ ਕੌਰ ਨਾਲ ਪਾਰਟੀ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਚੰਨੀ, ਅਮਨ ਸੇਖੋਂ, ਸੁਖਵਿੰਦਰ ਸਿੰਘ, ਐਡਵੋਕੇਟ ਬਲਰਾਜ ਚਾਹਲ ਆਦਿ ਮਹਿਲਾ ਆਗੂ ਵੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement