For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਹਲਕੇ ਨੇ ਆਪਣਿਆਂ ਨਾਲ ਮਹਿਮਾਨ ਉਮੀਦਵਾਰਾਂ ਦਾ ਵੀ ਰੱਖਿਆ ਮਾਣ

08:31 AM Apr 25, 2024 IST
ਸੰਗਰੂਰ ਹਲਕੇ ਨੇ ਆਪਣਿਆਂ ਨਾਲ ਮਹਿਮਾਨ ਉਮੀਦਵਾਰਾਂ ਦਾ ਵੀ ਰੱਖਿਆ ਮਾਣ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਅਪਰੈਲ
ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਹਲਕੇ ਨਾਲ ਸਬੰਧਤ ਉਮੀਦਵਾਰਾਂ ਤੇ ਹਲਕੇ ਦੇ ਬਾਹਰੋਂ ਆਉਣ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਪੂਰਾ ਮਾਣ ਬਖ਼ਸ਼ਿਆ ਹੈ। ਇਸ ਹਲਕੇ ਤੋਂ ਚੋਣ ਲੜਨ ਵਾਲੇ ਵੱਡੇ ਸਿਆਸੀ ਲੀਡਰਾਂ ’ਚ ਮਰਹੂਮ ਸੁਰਜੀਤ ਸਿੰਘ ਬਰਨਾਲਾ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ, ਬਲਵੰਤ ਸਿੰਘ ਰਾਮੂਵਾਲੀਆ, ਭਗਵੰਤ ਮਾਨ ਆਦਿ ਦੇ ਨਾਂ ਸ਼ਾਮਲ ਹਨ। ਜੇਕਰ ਹਲਕੇ ਦੇ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਾਲ 1952 ਤੋਂ ਲੈ ਕੇ ਹੁਣ ਤੱਕ ਛੇ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਚਾਰ ਵਾਰ ਕਾਂਗਰਸ ਜਿੱਤੀ ਹੈ। ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ (ਅ), ਦੋ ਵਾਰ ਸੀਪੀਆਈ ਅਤੇ ਦੋ ਵਾਰ ‘ਆਪ’ ਦੇ ਉਮੀਦਵਾਰ ਜੇਤੂ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਮਰਹੂਮ ਸੁਰਜੀਤ ਸਿੰਘ ਬਰਨਾਲਾ ਨੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਹੈ। ‘ਆਪ’ ਉਮੀਦਵਾਰ ਭਗਵੰਤ ਮਾਨ ਇਥੋਂ ਦੋ ਵਾਰ ਚੋਣ ਜਿੱਤੇ ਹਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੇ ਵੀ ਦੋ ਵਾਰ ਚੋਣ ਜਿੱਤੀ ਹੈ ਜੋ ਕਿ ਐਤਕੀਂ ਤੀਜੀ ਵਾਰ ਕਿਸਮਤ ਅਜ਼ਮਾ ਰਹੇ ਹਨ। ਸਾਲ 1952 ਤੇ 1962 ’ਚ ਕਾਂਗਰਸ ਦੇ ਰਣਜੀਤ ਸਿੰਘ, 1967 ’ਚ ਅਕਾਲੀ ਦਲ (ਸੰਤ ਫਤਹਿ ਸਿੰਘ) ਦੇ ਉਮੀਦਵਾਰ ਨਿਰਲੇਪ ਕੌਰ, ਸਾਲ 1971 ’ਚ ਸੀਪੀਆਈ ਦੇ ਤੇਜਾ ਸਿੰਘ ਸਵਤੰਤਰ, ਸਾਲ 1977 ’ਚ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ, ਸਾਲ 1980 ’ਚ ਕਾਂਗਰਸ ਦੇ ਗੁਰਚਰਨ ਸਿੰਘ, ਸਾਲ 1984 ’ਚ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ, ਸਾਲ 1989 ’ਚ ਅਕਾਲੀ ਦਲ (ਅ) ਦੇ ਰਾਜਦੇਵ ਸਿੰਘ ਖਾਲਸਾ, ਸਾਲ 1991 ’ਚ ਕਾਂਗਰਸ ਦੇ ਗੁਰਚਰਨ ਸਿੰਘ ਦੱਧਾਹੂਰ, ਸਾਲ 1996 ਅਤੇ 1998 ’ਚ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ, ਸਾਲ 1999 ’ਚ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਸਾਲ 2004 ’ਚ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਸਾਲ 2009 ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਸਾਲ 2014 ਅਤੇ 2019 ’ਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਦੋਂ ਕਿ ਸਾਲ 2022 ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×