ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਰੂਰ ਹਲਕਾ: ਅਕਾਲੀ ਆਗੂਆਂ ਨੇ ਤਿੱਖੇ ਤੇਵਰ ਦਿਖਾਏ

07:15 AM Apr 18, 2024 IST
ਸੰਗਰੂਰ ’ਚ ਢੀਂਡਸਾ ਨੂੰ ਪਾਰਟੀ ਟਿਕਟ ਨਾ ਮਿਲਣ ਤੋਂ ਨਾਰਾਜ਼ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਗੂ ਮੀਟਿੰਗ ਦੌਰਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਪਰੈਲ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਵਿੱਚ ਉੱਦੋਂ ਤੱਕ ਹਿੱਸਾ ਨਹੀਂ ਲੈਣਗੇ ਜਦੋਂ ਤੱਕ ਪਾਰਟੀ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਇਸ ਸਬੰਧੀ ਹਦਾਇਤਾਂ ਜਾਰੀ ਨਹੀ ਕਰਦੇ।
ਹਲਕੇ ਦੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਿੱਤ ਦੀਆਂ ਸੰਭਾਵਨਾਵਾਂ ਵਾਲੇ ਉਮੀਦਵਾਰ ਦੀ ਥਾਂ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇਣ ਲਈ ਰੋਹ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਚੰਡ ਹੋ ਰਹੀ ਅਕਾਲੀ ਸੋਚ ਨੂੰ ਖੁੰਢੀ ਕਰਨ ਦੇ ਯਤਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਇਸ ਹਲਕੇ ਦੇ ਹਰਮਨ ਪਿਆਰੇ ਆਗੂਆਂ ਵਿੱਚ ਸ਼ੁਮਾਰ ਹਨ ਇਸ ਕਰਕੇ ਉਨ੍ਹਾਂ ਨੂੰ ਟਿਕਟ ਨਾ ਦੇਣ ਤੋਂ ਅਕਾਲੀ ਸੋਚ ਵਾਲੇ ਲੋਕ ਖਫਾ ਹਨ। ਆਗੂਆਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿਚ ਮੁਕੰਮਲ ਏਕਤਾ ਤੋਂ ਕਰੀਬ ਸਵਾ ਮਹੀਨੇ ਬਾਅਦ ਹੀ ਪਾਰਟੀ ਪ੍ਰਧਾਨ ਨੇ ਪਾਰਟੀ ਨੂੰ ਡੋਬਣ ਵਾਲਾ ਫੈਸਲਾ ਲਿਆ ਹੈ ਜਦੋਂ ਕਿ ਦੂਰਅੰਦੇਸ਼ੀ ਸੋਚ ਅਪਣਾਉਂਦਿਆਂ ਪਾਰਟੀ ਦੀ ਮਜ਼ਬੂਤੀ ਲਈ ਜਿੱਤਣ ਵਾਲੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਉਮੀਦਵਾਰ ਬਣਾਉਣ ਦੀ ਲੋੜ ਸੀ। ਇਨ੍ਹਾਂ ਆਗੂਆਂ ਤੇ ਵਰਕਰਾਂ ਨੇ ਸੁਖਦੇਵ ਸਿੰਘ ਢੀਂਡਸਾ ਵਿੱਚ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਢੀਂਡਸਾ ਦੇ ਹਰ ਹੁਕਮ ਨੂੰ ਪ੍ਰਵਾਨ ਕਰਨਗੇ।
ਇਸ ਮੌਕੇ ਏ ਪੀ ਸਿੰਘ ਸਰਕਲ ਪ੍ਰਧਾਨ ਸ਼ਹਿਰੀ-1, ਕੁਲਵੰਤ ਸਿੰਘ ਗਹਿਲਾ ਸਰਕਲ ਪ੍ਰਧਾਨ ਸ਼ਹਿਰੀ-2, ਅਮਰ ਸਿੰਘ ਚਹਿਲ, ਹਰਪ੍ਰੀਤ ਸਿੰਘ ਢੀਂਡਸਾ, ਗੁਰਮੀਤ ਸਿੰਘ ਜੌਹਲ, ਸੁਰਜੀਤ ਸਿੰਘ ਗਰੇਵਾਲ, ਗਿਆਨ ਸਿੰਘ ਚੰਗਾਲ, ਵਿਜੇ ਲੰਕੇਸ਼ ਐਮਸੀ, ਇੰਦਰਪਾਲ ਸਿੰਘ ਸਿਬੀਆ ਐੱਮਸੀ, ਕੁਲਦੀਪ ਸਿੰਘ ਐਮ ਸੀ, ਸਰਪੰਚ ਲਖਵਿੰਦਰ ਸਿੰਘ ਚੰਗਾਲ, ਪਿਆਰਾ ਸਿੰਘ ਐਮ ਸੀ,ਸੰਦੀਪ ਦਾਨੀਆ ਐਮ ਸੀ,ਕਰਮੀ ਮੰਗਵਾਲ ਆਦਿ ਮੌਜੂਦ ਸਨ।

Advertisement

Advertisement
Advertisement