ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਣਕ ਦੀ ਖਰੀਦ ਨਾ ਹੋਣ ’ਤੇ ਸੰਗਰੂਰ-ਬਰਨਾਲਾ ਮਾਰਗ ਜਾਮ

07:18 AM Apr 25, 2024 IST
ਸੰਗਰੂਰ-ਬਰਨਾਲਾ ਮਾਰਗ ’ਤੇ ਧਰਨਾ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨ।

ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 24 ਅਪਰੈਲ
ਇੱਥੋਂ ਨੇੜਲੇ ਪਿੰਡ ਬਹਾਦਰਪੁਰ ਦੇ ਖਰੀਦ ਕੇਂਦਰ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਲੈ ਕੇ ਸੰਗਰੂਰ-ਬਰਨਾਲਾ ਮੁੱਖ ਮਾਰਗ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਨਾਲ ਲੈ ਕੇ ਸੜਕ ਜਾਮ ਕਰਕੇ ਕਰੀਬ ਸਵਾ ਘੰਟੇ ਲਈ ਧਰਨਾ ਲਗਾਇਆ ਗਿਆ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਜਸਦੀਪ ਸਿੰਘ ਬਹਾਦਰਪੁਰ, ਇਕਾਈ ਪ੍ਰਧਾਨ ਹਰਪ੍ਰੀਤ ਸਿੰਘ, ਕਮਲ ਸਿੰਘ, ਗੋਲਾ ਸਿੰਘ, ਜਗਸੀਰ ਸਿੰਘ ਖਹਿਰਾ, ਜਗਤਾਰ ਸਿੰਘ, ਜਰਨਲ ਸਕੱਤਰ ਦਰਸ਼ਨ ਸਿੰਘ, ਭਜਨ ਸਿੰਘ ਢੱਡਰੀਆਂ, ਹਰਮਨ ਸਿੰਘ, ਮਲਕੀਤ ਸਿੰਘ ਨਿਰਮਲ ਸਿੰਘ, ਮੇਜਰ ਸਿੰਘ, ਹਰਦਿਆਲ ਕੌਰ, ਰਾਣੀ ਕੌਰ, ਬਲਦੇਵ ਕੌਰ ਤੇ ਹੋਰ ਪਿੰਡ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਰੋਸ ਜਾਹਰ ਕਰਦਿਆਂ ਕਿਹਾ ਕਿ ਬਹਾਦਰਪੁਰ ਦੇ ਖਰੀਦ ਕੇਂਦਰ ਦਾ ਕਣਕ ਦੀ ਖਰੀਦ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਬੁਰਾ ਹਾਲ ਚੱਲ ਰਿਹਾ ਸੀ। ਇੰਸਪੈਕਟਰ ਵੱਲੋਂ ਕਣਕ ਨੂੰ ਸਿੱਲੀ ਆਖ ਕੇ ਸਹੀ ਖਰੀਦ ਨਹੀਂ ਕੀਤੀ ਜਾ ਰਹੀ ਸੀ। ਬੇਮੌਸਮੀ ਬਾਰਿਸ਼ ਕਰਕੇ ਕਣਕ ਵਿੱਚ ਨਮੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਨੂੰ ਕਣਕ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਣ-ਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਹ ਵੀ ਦੇਖਣ ਵਿਚ ਆਇਆ ਹੈ ਕਿ ਕੌਮਾਂਤਰੀ ਮੰਡੀ ਵਿੱਚ ਕਣਕ ਦੀ ਭਾਰੀ ਮੰਗ ਹੈ ਅਤੇ ਕੇਂਦਰੀ ਅਨਾਜ ਪੂਲ ਵਿੱਚ ਵੀ ਕਣਕ ਦੀ ਮੰਗ ਹੈ ਪਰ ਫਿਰ ਵੀ ਜਾਣ-ਬੁੱਝ ਕੇ ਪ੍ਰਾਈਵੇਟ ਖਰੀਦਦਾਰਾਂ ਨੂੰ ਲਾਭ ਪਹੁੰਚਾਉਣ ਲਈ ਮਿਲੀ-ਭੁਗਤ ਕਰਕੇ ਕਿਸਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ। ਉਧਰ ਧਰਨੇ ਦੀ ਭਿਣਕ ਪੈਂਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ, ਪਟਵਾਰੀ, ਕਾਨੂੰਗੋ ਤੋਂ ਇਲਾਵਾ ਡੀਐੱਸਪੀ ਚਰਨਪਾਲ ਸਿੰਘ, ਐੱਸਐੱਚਓ ਲੋਂਗੋਵਾਲ ਤੇ ਚੌਕੀ ਇੰਚਾਰਜ ਬਡਰੁੱਖਾਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਬੋਲੀ ਕਰਵਾਈ ਗਈ ਅਤੇ ਟਰੱਕ ਮੰਗਵਾ ਕੇ ਕਣਕ ਦੀ ਲਿਫਟਿੰਗ ਵੀ ਕਰਵਾਈ ਗਈ।
ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਵੱਲੋਂ ਤਸੱਲੀ ਪ੍ਰਗਟਾਉਂਦਿਆਂ ਕਰੀਬ ਸਵਾ ਘੰਟਾ ਧਰਨਾ ਲਗਾਉਣ ਉਪਰੰਤ ਚੁੱਕਿਆ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਆਵੇਗੀ ਤਾਂ ਉਹ ਫਿਰ ਧਰਨਾ ਦੇਣਗੇ ਅਤੇ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Advertisement

ਖ਼ਰੀਦ ਨਾ ਕਰਨ ’ਤੇ ਰੇਲ ਗੱਡੀਆਂ ਰੋਕਣ ਦੀ ਚਿਤਾਵਨੀ

ਲਹਿਰਾਗਾਗਾ (ਰਮੇਸ਼ ਭਾਰਦਵਾਜ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸਕੱਤਰ ਰਾਮਪਾਲ ਸਿੰਘ ਜਲੂਰ ਨੇ ਕਿਹਾ ਸੀ ਮੰਡੀਆਂ ਵਿੱਚ ਕਿਸਾਨਾਂ ਦੀਆਂ ਹਾੜੀ ਦੀ ਫ਼ਸਲ ਰੁਲ ਰਹੀ ਹੈ ‌। ਉਨ੍ਹਾਂ ਕਿਹਾ ਕਿ ਭਾਵੇਂ ਕਣਕ ਦੀ ਖਰੀਦ ਇੱਕ ਅਪਰੈਲ ਤੋਂ ਸ਼ੁਰੂ ਹੋ ਗਈ ਸੀ ਪਰ ਇੰਸਪੈਕਟਰ 15 ਤਰੀਕ ਤੋਂ ਬਾਅਦ ਪਿੰਡਾਂ ਦੀਆਂ ਮੰਡੀਆਂ ਵਿੱਚ ਪਹੁੰਚੇ, ਜਿਸ ਕਾਰਨ ਮੰਡੀਆਂ ’ਚ ਫ਼ਸਲ ਸੁੱਟਣ ਲਈ ਜਗ੍ਹਾ ਨਹੀਂ ਬਚੀ ਅਤੇ ਕਿਸਾਨ ਘਰਾਂ ਵਿੱਚ ਕਣਕ ਸੁੱਟਣ ਲਈ ਮਜਬੂਰ ਹਨ। ਜਥੇਬੰਦੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਜੇਕਰ 14 ਫ਼ੀਸਦੀ ਨਮੀ ਵਾਲੀ ਫ਼ਸਲ ਨਾ ਤੋਲੀ ਗਈ ਤਾਂ ਲਹਿਰਾਗਾਗਾ ਬਲਾਕ ਦੀਆਂ ਰੇਲਗੱਡੀਆਂ ਰੋਕੀਆਂ ਜਾਣਗੀਆਂ। ਇਸ ਮੌਕੇ ਬਲਾਕ ਪ੍ਰਧਾਨ ਭੂਰਾ ਸਿੰਘ, ਤਾਰਾ ਸਿੰਘ ਜਲੂਰ ਸਿੰਘ, ਮੋਹਣਾ ਸਿੰਘ, ਜਗਜੀਤ ਸਿੰਘ, ਸੁਖਦੇਵ ਸਿੰਘ, ਤਰਸੇਮ ਸਿੰਘ, ਗੋਗਾ ਸਿੰਘ, ਨਿਰਭੈ ਸਿੰਘ, ਲਖਵਿੰਦਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਭੀਮਾ ਸਿੰਘ ਬੋਰੀਆਂ, ਬਿੰਦਰ ਸਿੰਘ, ਨਿੱਕਾ ਸਿੰਘ ਅਤੇ ਕਾਲੂ ਸਿੰਘ ਹਾਜ਼ਰ ਸਨ।

ਲਿਫਟਿੰਗ ਨਾ ਹੋਣ ਕਾਰਨ ਗੁਦਾਮਾਂ ਅੱਗੇ ਟਰੱਕਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ

ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਕਣਕ ਦੀ ਮੰਡੀਆਂ ਚੋਂ ਲਿਫਟਿੰਗ ਨਾ ਹੋਣ ਕਾਰਨ ਜਿਥੇ ਕਿਸਾਨ ਅਤੇ ਆੜ੍ਹਤੀਏ ਪ੍ਰੇਸ਼ਾਨ ਹਨ, ਉਥੇ ਹੀ ਦੂਰੋਂ ਦੁਰਾਡੇ ਦੀਆਂ ਮੰਡੀਆਂ ਤੋਂ ਕਣਕ ਦੀ ਢੋਆ-ਢੁਆਈ ਲਈ ਸਾਇਲੋ ਗੁਦਾਮਾਂ ਵਿੱਚ ਆਏ ਟਰੱਕ ਡਰਾਈਵਰ ਵੀ ਪ੍ਰੇਸ਼ਾਨ ਹਨ। ਛਾਜਲੀ ਸਥਿਤ ਸਾਇਲੋ ਗੁਦਾਮਾਂ ਦੇ ਬਾਹਰ ਢੋਆ-ਢੁਆਈ ਲਈ ਆਏ ਟਰੱਕਾਂ ਦੀਆਂ ਤਕਰੀਬਨ ਦੋ-ਦੋ ਕਿਲੋਮੀਟਰ ਲੰਮੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ ਅਤੇ ਦੋ ਦਿਨਾਂ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਦੂਰ ਦੁਰਾਡੇ ਤੋਂ ਆਏ ਟਰੱਕ ਡਰਾਈਵਰ ਰੋਟੀ ਪਾਣੀ ਅਤੇ ਹੋਰ ਮੁੱਢਲੀਆਂ ਲੋੜਾਂ ਲਈ ਵੀ ਤਰਸ ਰਹੇ ਹਨ। ਟਰੱਕ ਡਰਾਈਵਰ ਗੁਪਾਲ ਦਾਸ ਨੇ ਦੱਸਿਆ ਕਿ ਸਾਇਲੋ ਗੁਦਾਮ ਪਿੰਡ ਤੋਂ ਤਕਰੀਬਨ ਤਿੰਨ ਚਾਰ ਕਿਲੋਮੀਟਰ ਦੂਰ ਹੋਣ ਕਰਕੇ ਇੱਥੇ ਚਾਹ-ਰੋਟੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਪੀਣ ਲਈ ਸਾਫ਼ ਪਾਣੀ ਹੈ। ਇਕ ਹੋਰ ਟਰੱਕ ਡਰਾਈਵਰ ਨੇ ਦੱਸਿਆ ਕਿ ਨੇੜੇ ਕੋਈ ਢਾਬਾ ਨਾ ਹੋਣ ਕਰਕੇ ਉਹ ਦੂਰੋਂ ਮਹਿੰਗਾ ਖਾਣਾ ਲਿਆਉਣ ਲਈ ਮਜਬੂਰ ਹਨ। ਟਰੱਕ ਡਰਾਈਵਰਾਂ ਨੇ ਸਾਇਲੋਜ ਅਧਿਕਾਰੀਆਂ ’ਤੇ ਗੁਦਾਮ ਦਾ ਇਕ ਗੇਟ ਅਤੇ ਇਕ ਕੰਡਾ ਜਾਣਬੁੱਝ ਕੇ ਹੈਰਾਨ ਕਰਨ ਲਈ ਬੰਦ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਸਬੰਧੀ ਜਦੋਂ ਸਾਇਲੋ ਗੁਦਾਮ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੱਤਰਕਾਰਾਂ ਨੂੰ ਦੇਖਦਿਆਂ ਹੀ ਅਧਿਕਾਰੀ ਇਧਰ ਉਧਰ ਖਿਸਕ ਗਏ ਅਤੇ ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀ ਕਿਸੇ ਨੂੰ ਵੀ ਅੰਦਰ ਦੀ ਹਾਲਾਤ ਦੀ ਜਾਣਕਾਰੀ ਲੈਣ ਤੋਂ ਵੀ ਰੋਕ ਰਿਹਾ ਸੀ। ਗੁਰੂ ਨਾਨਕ ਦੇਵ ਟਰੱਕ ਯੂਨੀਅਨ ਸੁਨਾਮ ਦੇ ਪ੍ਰਧਾਨ ਸ਼ਿਆਮ ਸਿੰਘ ਵਿੱਕੀ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਵਾਅਦਾਖ਼ਿਲਾਫ਼ਦੀ ਦਾ ਦੋਸ਼ ਲਾਇਆ।

Advertisement

Advertisement
Advertisement