For the best experience, open
https://m.punjabitribuneonline.com
on your mobile browser.
Advertisement

ਸੰਗਰੂਰ: ਮਾਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ’ਚ ‘ਆਪ’ ਮੋਹਰੀ

09:45 AM Jun 05, 2024 IST
ਸੰਗਰੂਰ  ਮਾਲੇਰਕੋਟਲਾ ਨੂੰ ਛੱਡ ਕੇ ਬਾਕੀ ਸਾਰੇ ਵਿਧਾਨ ਸਭਾ ਹਲਕਿਆਂ ’ਚ ‘ਆਪ’ ਮੋਹਰੀ
ਬਰੜਵਾਲ ਨੇੜੇ ਤਾਰਾ ਹਵੇਲੀ ਵਿੱਚ ਜਿੱਤ ਦੀ ਖੁਸ਼ੀ ’ਚ ਭੰਗੜੇ ਪਾਉਂਦੇ ਹੋਏ ‘ਆਪ’ ਵਰਕਰ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੂਨ
ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ’ਚੋਂ ਅੱਠ ਹਲਕਿਆਂ ’ਚ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ ਹਨ ਜਦੋਂ ਕਿ ਸਿਰਫ਼ ਮਾਲੇਰਕੋਟਲਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ ਨੂੰ ਸਭ ਤੋਂ ਵੱਧ 32,282 ਵੋਟਾਂ ਦੀ ਲੀਡ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਮਿਲੀ ਹੈ ਜਦੋਂ ਕਿ ਸਭ ਤੋਂ ਘੱਟ 6,229 ਵੋਟਾਂ ਦੀ ਲੀਡ ਰਿਜ਼ਰਵ ਹਲਕਾ ਭਦੌੜ ਤੋਂ ਪ੍ਰਾਪਤ ਹੋਈ ਹੈ। ਮੀਤ ਹੇਅਰ ਨੂੰ ਵਿਧਾਨ ਸਭਾ ਹਲਕਾ ਲਹਿਰਾ ਤੋਂ 18,683 ਵੋਟਾਂ ਦੀ ਲੀਡ, ਰਿਜ਼ਰਵ ਹਲਕਾ ਦਿੜ੍ਹਬਾ ਤੋਂ 22,513 ਵੋਟਾਂ ਦੀ ਲੀਡ, ਹਲਕਾ ਸੁਨਾਮ ਤੋਂ 26,543 ਵੋਟਾਂ ਦੀ ਲੀਡ, ਹਲਕਾ ਭਦੌੜ ਤੋਂ 6,229 ਵੋਟਾਂ ਦੀ ਲੀਡ, ਜੱਦੀ ਹਲਕਾ ਬਰਨਾਲਾ ਤੋਂ 15,513 ਵੋਟਾਂ ਦੀ ਲੀਡ, ਰਿਜ਼ਰਵ ਹਲਕਾ ਮਹਿਲ ਕਲਾਂ ਤੋਂ 12,015 ਵੋਟਾਂ ਦੀ ਲੀਡ, ਹਲਕਾ ਧੂਰੀ ਤੋਂ 32,282 ਵੋਟਾਂ ਦੀ ਲੀਡ ਅਤੇ ਹਲਕਾ ਸੰਗਰੂਰ ਤੋਂ 8,662 ਵੋਟਾਂ ਦੀ ਲੀਡ ਪ੍ਰਾਪਤ ਹੋਈ ਹੈ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 11,654 ਵੋਟਾਂ ਦੀ ਲੀਡ ਮਿਲੀ ਹੈ। ਮਾਲੇਰਕੋਟਲਾ ਤੋਂ ਸੁਖਪਾਲ ਸਿੰਘ ਖਹਿਰਾ ਨੂੰ 4,55,08 ਵੋਟਾਂ, ਮੀਤ ਹੇਅਰ ਨੂੰ 33,854 ਵੋਟਾਂ ਜਦੋਂ ਕਿ ਸਿਮਰਨਜੀਤ ਸਿੰਘ ਮਾਨ ਨੂੰ 10,275 ਵੋਟਾਂ ਮਿਲੀਆਂ ਹਨ। ਲਹਿਰਾ ਹਲਕੇ ਤੋਂ ਮੀਤ ਹੇਅਰ ਨੂੰ 40,226, ਸੁਖਪਾਲ ਸਿੰਘ ਖਹਿਰਾ ਨੂੰ 21,543 ਭਾਜਪਾ ਦੇ ਅਰਵਿੰਦ ਖੰਨਾ ਨੂੰ 20.405 ਵੋਟਾਂ, ਸਿਮਰਨਜੀਤ ਸਿੰਘ ਮਾਨ ਨੂੰ 19,187 ਅਤੇ ਅਕਾਲੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ 5,952 ਵੋਟਾਂ ਮਿਲੀਆਂ ਹਨ। ਹਲਕਾ ਦਿੜ੍ਹਬਾ ਤੋਂ ਮੀਤ ਹੇਅਰ ਨੂੰ 48,614, ਸਿਮਰਨਜੀਤ ਸਿੰਘ ਮਾਨ ਨੂੰ 26,101, ਸੁਖਪਾਲ ਸਿੰਘ ਖਹਿਰਾ ਨੂੰ 17,102, ਅਰਵਿੰਦ ਖੰਨਾ ਨੂੰ 9,960 ਅਤੇ ਇਕਬਾਲ ਸਿੰਘ ਝੂੰਦਾਂ ਨੂੰ 7,755 ਵੋਟਾਂ ਮਿਲੀਆਂ ਹਨ। ਹਲਕਾ ਸੁਨਾਮ ਤੋਂ ਮੀਤ ਹੇਅਰ ਨੂੰ 50,662, ਸਿਮਰਨਜੀਤ ਸਿੰਘ ਮਾਨ ਨੂੰ 24,119, ਖਹਿਰਾ ਨੂੰ 17,450 ਅਰਵਿੰਦ ਖੰਨਾ ਨੂੰ 17,991 ਅਤੇ ਇਕਬਾਲ ਝੁੰਦਾਂ ਨੂੰ 8,583 ਵੋਟਾਂ ਮਿਲੀਆਂ ਹਨ। ਹਲਕਾ ਭਦੌੜ ਤੋਂ ਮੀਤ ਹੇਅਰ ਨੂੰ 31,512 ,ਸ੍ਰੀ ਮਾਨ ਨੂੰ 25,283 ,ਖਹਿਰਾ ਨੂੰ 15,469 ,ਅਰਵਿੰਦ ਖੰਨਾ ਨੂੰ 9,326 ਅਤੇ ਝੂੰਦਾਂ ਨੂੰ 9,854 ਵੋਟਾਂ ਮਿਲੀਆਂ ਹਨ। ਬਰਨਾਲਾ ਹਲਕੇ ਤੋਂ ਮੀਤ ਹੇਅਰ ਨੂੰ 37,674 ਵੋਟਾਂ, ਸਿਮਰਨਜੀਤ ਸਿੰਘ ਮਾਨ ਨੂੰ 22,161, ਖੰਨਾ ਨੂੰ 19218, ਖਹਿਰਾ ਨੂੰ 15,176 ਅਤੇ ਝੁੂੰਦਾਂ ਨੂੰ 5,724 ਵੋਟਾਂ ਮਿਲੀਆਂ। ਹਲਕਾ ਧੂਰੀ ਤੋਂ ਮੀਤ ਹੇਅਰ ਨੂੰ 49,413, ਖਹਿਰਾ ਨੂੰ 14,882, ਸਿਮਰਨਜੀਤ ਸਿੰਘ ਮਾਨ ਨੂੰ 17,131, ਖੰਨਾ ਨੂੰ 12,450 ਅਤੇ ਝੁੂੰਦਾਂ ਨੂੰ 5,780 ਵੋਟਾਂ ਮਿਲੀਆਂ। ਹਲਕਾ ਸੰਗਰੂਰ ਤੋਂ ਮੀਤ ਹੇਅਰ ਨੂੰ 35,110 ਵੋਟਾਂ, ਖਹਿਰਾ ਨੂੰ 26,448 ਵੋਟਾਂ, ਅਰਵਿੰਦ ਖੰਨਾ ਨੂੰ 23,108 ਵੋਟਾਂ, ਸਿਮਰਨਜੀਤ ਸਿੰਘ ਮਾਨ ਨੂੰ 17,762 ਵੋਟਾਂ ਅਤੇ ਇਕਬਾਲ ਸਿੰਘ ਝੂੰਦਾਂ ਨੂੰ 5,826 ਵੋਟਾਂ ਮਿਲੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×