ਐੱਮਐੱਮਏ ਨਾਲ ਜੁੜਨ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ ਬਣੇਗਾ ਸੰਗਰਾਮ ਸਿੰਘ
07:21 AM Jun 12, 2024 IST
Advertisement
ਮੁੰਬਈ, 11 ਜੂਨ
ਰਾਸ਼ਟਰਮੰਡਲ ਖੇਡਾਂ ਦਾ ਸਾਬਕਾ ਚੈਂਪੀਅਨ ਸੰਗਰਾਮ ਸਿੰਘ ਮਿਕਸਡ ਮਾਰਸ਼ਲ ਆਰਟਸ (ਐੱਮਐੱਮਏ) ਨਾਲ ਜੁੜਨ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ ਬਣਨ ਲਈ ਤਿਆਰ ਹੈ। ਸੰਗਰਾਮ ਮਹਿਲਾ ਪਹਿਲਵਾਨ ਪੂਜਾ ਤੋਮਰ ਤੋਂ ਬਾਅਦ ਐੱਮਐੱਮਏ ਫਾਈਟਰ ਵਜੋਂ ਮੁਕਾਬਲਾ ਕਰਨ ਵਾਲਾ ਦੂਜਾ ਭਾਰਤੀ ਪਹਿਲਵਾਨ ਬਣੇਗਾ। ਪ੍ਰੈੱਸ ਬਿਆਨ ਅਨੁਸਾਰ ਸੰਗਰਾਮ ਨੇ ਕਿਹਾ, ‘‘ਕੁਸ਼ਤੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਵਿੱਚ ਮੇਰੇ ਦੇਸ਼ ਦੇ ਲੋਕਾਂ ਦਾ ਪਿਆਰ ਵੀ ਸ਼ਾਮਲ ਹੈ। ਮੈਨੂੰ ਭਰੋਸਾ ਹੈ ਕਿ ਮੈਨੂੰ ਭਵਿੱਖ ਵਿੱਚ ਵੀ ਉਨ੍ਹਾਂ ਦਾ ਸਮਰਥਨ ਮਿਲਦਾ ਰਹੇਗਾ।’’ -ਪੀਟੀਆਈ
Advertisement
Advertisement