ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਘੇੜ: ਕਾਲਜ ਮੈਨੇਜਮੈਂਟ ਤੇ ਪ੍ਰੋਫੈਸਰ ਆਹਮੋ-ਸਾਹਮਣੇ

07:36 AM Jul 15, 2023 IST

ਖੇਤਰੀ ਪ੍ਰਤੀਨਿਧ
ਬਰਨਾਲਾ, 14 ਜੁਲਾਈ
ਸਰਕਾਰੀ ਸਹਾਇਤਾ ਪ੍ਰਾਪਤ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵੱਲੋਂ ਆਪਣੇ ਹੀ ਕਾਲਜ ਦੇ ਸੱਤ ਹਟਾਏ, 1 ਆਨ ਡਿਊਟੀ ਤੇ ਇੱਕ ਅਗਿਆਤ ਵਿਰੁੱਧ ਦਰਜ ਕਰਵਾਏ ਕੇਸ ਨੂੰ ਨਿਰਪੱਖ ਜਾਂਚ ਉਪਰੰਤ ਰੱਦ ਕਰਨ ਦੀ ਮੰਗ ਲਈ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦਾ ਵਫ਼ਦ ਐੱਸਐੱਸਪੀ ਬਰਨਾਲਾ ਦਫ਼ਤਰ ਪੁੱਜਾ ਤੇ ਮੰਗ ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਕਰ ਰਹੇ ਯੂਨੀਅਨ ਸੂਬਾ ਸਕੱਤਰ ਪ੍ਰੋ.ਗੁਰਦਾਸ ਸਿੰਘ ਤੇ ਹੋਰਾਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਪ੍ਰੋਫੈਸਰਾਂ ਖਿਲਾਫ਼ ਦਰਜ ਕੀਤੀ ਐਫਆਈਆਰ ਬਨਿਾਂ ਦੇਰੀ ਰੱਦ ਕੀਤੀ ਜਾਵੇ। ਦੂਜੇ ਪਾਸੇ, ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਦਰਜ ਬਿਆਨਾਂ ਅਨੁਸਾਰ ਪਿਛਲੇ ਸਮੇਂ ਵੱਖ-ਵੱਖ ਸਮਿਆਂ ’ਤੇ ਕੁੱਝ ਪ੍ਰੋਫੈਸਰ ਕੀਤੀਆਂ ਪ੍ਰਸ਼ਾਸਕੀ ਬੇਨਿਯਮੀਆਂ ਕਾਰਨ ਬਣਦੀ ਕਾਰਵਾਈ ਕਰ ਕੇ ਹਟਾਏ ਗਏ ਸਨ ਤੇ ਇਨ੍ਹਾਂ ਵੱਲੋਂ ਆਪਣੀ ਬਹਾਲੀ ਲਈ ਵੱਖ-ਵੱਖ ਥਾਵਾਂ ‘ਤੇ ਚਾਰਾਜੋਈ ਕੀਤੀ ਜਾ ਰਹੀ ਹੈ। ਸ੍ਰੀ ਵਿਰਕ ਨੇ ਦੋਸ਼ ਲਾਇਆ ਕਿ ਉਪਰੋਕਤ ਸਾਰਿਆਂ ਨੇ ਹਮਮਸ਼ਵਰਾ ਹੋ ਕੇ ਉਨ੍ਹਾਂ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿਵਾਈ ਹੈ। ੲਿਸ ਦੇ ਆਧਾਰ ’ਤੇ ਪੁਲੀਸ ਕੇਸ ਦਰਜ ਕੀਤਾ ਸੀ।

Advertisement

Advertisement
Tags :
ਆਹਮੋ-ਸਾਹਮਣੇਸੰਘੇੜ:ਕਾਲਜਪ੍ਰੋਫੈਸਰਮੈਨੇਜਮੈਂਟ
Advertisement