ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਦੁਆਰਾ ਨਾਨਕਸਰ ਕਲੇਰਾਂ ਪੁੱਜ ਰਹੀ ਸੰਗਤ ਸੇਮ ਨਾਲੇ ਦੇ ਪਾਣੀ ਤੋਂ ਪ੍ਰੇਸ਼ਾਨ

07:34 AM Aug 26, 2024 IST
ਗੁਰਦੁਆਰਾ ਨਾਨਕਸਰ ਕਲੇਰਾਂ ਨੇੜੇ ਪੈਂਦੇ ਸੇਮ ਨਾਲੇ ਦਾ ਗੰਦੇ ਪਾਣੀ ਦਿਖਾਉਂਦੇ ਹੋਏ ਸ਼ਰਧਾਲੂ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 25 ਅਗਸਤ
ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਭਗਤੀ ਦੇ ਘਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਨਾਨਕਸਰ ਕਲੇਰ ਵਿਖੇ ਸ਼ੁਰੂ ਹੋ ਗਏ ਹਨ। ਇਹ ਬਰਸੀ ਸਮਾਗਮ 28 ਅਗਸਤ ਤੱਕ ਜਾਰੀ ਰਹਿਣਗੇ ਅਤੇ ਇਸ ਦੌਰਾਨ ਲੱਖਾਂ ਦੀ ਗਿਣਤੀ ਦੂਰ-ਦੁਰਾਡੇ ਤੋਂ ਨਤਮਸਤਕ ਹੋਣ ਨਾਨਕਸਰ ਕਲੇਰਾਂ ਪਹੁੰਚੇਗੀ, ਪਰ ਗੁਰਦੁਆਰੇ ਦੇ ਮੂਹਰੋਂ ਲੰਘਦੇ ਸੇਮ ਨਾਲੇ ਦੀ ਸਫ਼ਾਈ ਨਾ ਹੋਣ ਇਸ ਵਿਚਲੇ ਗੰਦੇ ਪਾਣੀ ਦੀ ਬਦਬੂ ਕਰਕੇ ਸੰਗਤਾਂ ਦੇ ਨਾਲ-ਨਾਲ ਨੇੜੇ ਰਹਿੰਦੇ ਲੋਕ ਵੀ ਪ੍ਰੇਸ਼ਾਨ ਹਨ।
ਭਾਵੇਂ ਨਾਨਕਸਰ ਕਲੇਰਾਂ ਵਿੱਚ ਮੁੱਖ ਗੇਟ ਦੇ ਨੇੜਲੇ ਇਲਾਕੇ ’ਚ ਇਹ ਸੇਮ ਨਾਲਾ ਢਕ ਦਿੱਤਾ ਗਿਆ ਹੈ, ਪਰ ਬਾਕੀ ਥਾਵਾਂ ’ਤੇ ਖੁੱਲ੍ਹਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਗੁਰਦੁਆਰਾ ਨਾਨਕਸਰ ਕਲੇਰਾਂ, ਪਿੰਡ ਅਗਵਾੜ ਲੋਪੋ ਕਲਾਂ ਤੇ ਕੋਠੇ ਹਰੀ ਸਿੰਘ ਦੇ ਨਜ਼ਦੀਕ ਵਗਦੀ ਸੇਮ ਨਾਲੇ ਦਾ ਗੰਦਾ ਪਾਣੀ ਤੇ ਬਦਬੂ ਹੀ ਮੁਸੀਬਤ ਨਹੀਂ ਬਣ ਰਹੀ ਸਗੋਂ ਇਹ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। ਬਰਸਾਤੀ ਮੌਸਮ ਕਰਕੇ ਨਹਿਰੀ ਵਿਭਾਗ ਨੇ ਸਾਰੇ ਸੇਮ ਨਾਲਿਆਂ ਦੀ ਸਫ਼ਾਈ ਕਰਵਾਉਣੀ ਹੁੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇਸ ਧਾਰਮਿਕ ਅਸਥਾਨ ਦੇ ਨੇੜੇ ਸਫ਼ਾਈ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਭਾਈ ਕਰਤਾਰ ਸਿੰਘ ਨਾਨਕਸਰ, ਜਸਵਿੰਦਰ ਸਿੰਘ ਸੋਨੀ, ਜਸਵੰਤ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਪਿੰਡ ਦੀ ਬੇਹੱਦ ਸੰਘਣੀ ਵਸੋਂ ਦੇ ਵਿਚਕਾਰ ਵਗਦੇ ਸੇਮ ਨਾਲੇ ਦੇ ਗੰਦੇ ਪਾਣੀ ਦੀ ਬਦਬੂ ਕਾਰਨ ਡੇਂਗੂ, ਟਾਈਫਾਈਡ, ਮਲੇਰੀਆ, ਕੈਂਸਰ, ਚਮੜੀ ਰੋਗ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸੇਮ ਨਾਲੇ ’ਚ ਗੰਦਗੀ, ਇਸ ’ਚ ਉੱਗੀ ਬੂਟੀ ਸਮੇਤ ਹੋਰ ਸਮੱਸਿਆਵਾਂ ਦੇ ਹੱਲ ਦੀ ਉਹ ਕਈ ਵਾਰ ਮੰਗ ਕਰ ਚੁੱਕੇ ਹਨ। ਇਸ ਪਾਸੇ ਪ੍ਰਸ਼ਾਸਨ ਦਾ ਵੀ ਧਿਆਨ ਦਿਵਾਇਆ ਗਿਆ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਦਬੂ ਕਰਕੇ ਉਂਝ ਹੀ ਸੇਮ ਨਾਲੇ ਦੇ ਦੋਵੇਂ ਪਾਸੇ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਬਰਸਾਤਾਂ ’ਚ ਇਹ ਸਮੱਸਿਆ ਹੋਰ ਵੀ ਵੱਡੀ ਮੁਸੀਬਤ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਸੰਤ ਅਤੇ ਪਿੰਡਾਂ ਦੀਆਂ ਪੰਚਾਇਤਾਂ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਰੂਪ ’ਚ ਸੇਮ ਨਾਲੇ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਅਪੀਲ ਕਰ ਚੁੱਕੀਆਂ ਹਨ। ਹਾਲੇ ਤੱਕ ਇਸ ਸਮੱਸਿਆ ਦਾ ਹੱਲ ਕਰਨਾ ਤਾਂ ਦੂਰ ਇਸ ਪਾਸੇ ਧਿਆਨ ਵੀ ਨਹੀਂ ਦਿੱਤਾ ਗਿਆ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਸੇਮ ਨਾਲੇ ਦੇ ਗੰਦੇ ਪਾਣੀ ਨੂੰ ਸੰਘਣੀ ਆਬਾਦੀ ’ਚ ਅੰਡਰਗਰਾਊਂਡ ਕੀਤਾ ਜਾਵੇ।

Advertisement

Advertisement
Advertisement