ਪੰਚਮੀ ’ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ’ਚ ਸੰਗਤ ਨਤਮਸਤਕ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਅਕਤੂਬਰ
ਪੰਚਮੀ ਦਾ ਦਿਹਾੜਾ ਅੱਜ ਸੰਗਤ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਭਾਵੇਂ ਇਸ ਦੌਰਾਨ ਮੋਤੀ ਬਾਗ, ਬਹਾਦਰਗੜ੍ਹ, ਕਰਹਾਲੀ ਅਤੇ ਲੋਹਸਿੰਬਲੀ ਆਦਿ ਇਤਿਹਾਸਕ ਗੁਰਦੁਆਰਿਆਂ ਵਿਖੇ ਵੀ ਸੰਗਤ ਨੇ ਹਾਜ਼ਰ ਭਰੀ ਪਰ ਇਸ ਦੌਰਾਨ ਪਟਿਆਲਾ ਸਥਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸਭ ਤੋਂ ਵੱਧ ਸੰਗਤ ਜੁੜੀ। ਇਸ ਦੌਰਾਨ ਨਤਮਸਤਕ ਹੋਈ ਸੰਗਤ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕੀਤਾ ਜਦਕਿ ਗੁਰਬਾਣੀ ਕੀਰਤਨ ਸਰਬਣ ਕੀਤਾ। ਗੁਰਦੁਆਰਾ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਦੀ ਸੁਚੱਜੀ ਨਿਗਰਾਨੀ ਹੇਠਲੇ ਪ੍ਰਬੰਧਾਂ ਅਧੀਨ ਸਜਾਏ ਗਏ ਦੀਵਾਨਾਂ ਦੌਰਾਨ ਕਈ ਢਾਡੀ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ ਤੇ ਸੁਰਜੀਤ ਸਿੰਘ ਕੌਲੀ, ਅਕਾਊਟੈਂਟ ਗੁਰਮੀਤ ਸਿੰਘ, ਰਿਕਾਰਡ ਕੀਪਰ ਤਰਸ਼ਵੀਰ ਸਿੰਘ, ਸਹਾਇਕ ਰਿਕਾਰਡ ਕੀਪਰ ਹਜੂਰ ਸਿੰਘ ਤੇ ਮਨਜੀਤ ਸਿੰਘ ਪਵਾਰ ਸਮੇਤ ਹਰਵਿੰਦਰ ਕਾਲਵਾ, ਪੰਮਾ ਪਨੌਦੀਆਂ ਅਤੇ ਕੰਵਰ ਬੇਦੀ ਆਦਿ ਨੇ ਵੀ ਆਪੋ ਆਪਣੀ ਡਿਊਟੀ ਬਾਖੂਬੀ ਨਿਭਾਈ। ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਸਿੱਖੀ ਸਬੰਧੀ ਜਾਣਕਾਰੀ ਸਾਂਝੀ ਕੀਤੀ।