For the best experience, open
https://m.punjabitribuneonline.com
on your mobile browser.
Advertisement

ਸੰਗਤ ਨੇ ਸਤਿਗੁਰੂ ਦਲੀਪ ਸਿੰਘ ਦਾ ਜਨਮ ਦਿਨ ਮਨਾਇਆ

06:59 AM Aug 10, 2024 IST
ਸੰਗਤ ਨੇ ਸਤਿਗੁਰੂ ਦਲੀਪ ਸਿੰਘ ਦਾ ਜਨਮ ਦਿਨ ਮਨਾਇਆ
ਏਲਨਾਬਾਦ ਵਿਚ ਕੈਂਪ ਦੌਰਾਨ ਖ਼ੂਨ ਦਾਨ ਕਰਦੇ ਹੋਏ ਲੋਕ।
Advertisement

ਜਗਤਾਰ ਸਮਾਲਸਰ
ਏਲਨਾਬਾਦ, 9 ਅਗਸਤ
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਦਲੀਪ ਸਿੰਘ ਦਾ ਜਨਮ ਦਿਨ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਸ਼ਿਰਕਤ ਕੀਤੀ। ਇਸ ਦੌਰਾਨ ਨਾਮਧਾਰੀ ਸੰਗਤ ਵੱਲੋਂ ਖ਼ੂਨਦਾਨ ਕੈਂਪ ਅਤੇ ਪੌਦੇ ਲਾਏ ਗਏ। ਖ਼ੂਨਦਾਨ ਕੈਂਪ ਵਿੱਚ 51 ਯੂਨਿਟ ਖ਼ੂਨਦਾਨ ਕੀਤਾ ਗਿਆ ਜਿਸ ਵਿੱਚ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆ।
ਇਸ ਮੌਕੇ ਇਨੈਲੋ ਨੇਤਾ ਜਸਵੀਰ ਸਿੰਘ ਜੱਸਾ, ਭਾਜਪਾ ਨੇਤਾ ਸੂਰਿਆ ਪ੍ਰਕਾਸ਼ ਚੌਟਾਲਾ, ਵਾਈਕੇ ਚੌਧਰੀ, ਸਰਪੰਚ ਗਗਨਦੀਪ ਸਿੰਘ ਮੁੱਖ ਤੌਰ ’ਤੇ ਪਹੁੰਚੇ। ਉਨ੍ਹਾਂ ਆਖਿਆ ਕਿ ਸਤਿਗੁਰੂ ਦਲੀਪ ਸਿੰਘ ਧਾਰਮਿਕ ਅਤੇ ਸਮਾਜ ਭਲਾਈ ਦੇ ਕੰਮ ਕਰਕੇ ਸਮਾਜਿਕ ਖੇਤਰ ਵਿੱਚ ਆਪਣੀ ਭੂਮਿਕਾ ਅਦਾ ਕਰ ਰਹੇ ਹਨ। ਗੁਰਦੁਆਰਾ ਸ੍ਰੀ ਜੀਵਨ ਨਗਰ ਦੇ ਪ੍ਰਧਾਨ ਜਸਪਾਲ ਸਿੰਘ, ਦੇਵ ਸਿੰਘ ਨਾਮਧਾਰੀ, ਸੂਬਾ ਬਲਜੀਤ ਸਿੰਘ ਨੇ ਦੱਸਿਆ ਕਿ ਸਤਿਗੁਰੂ ਦਲੀਪ ਸਿੰਘ ਦੇ ਆਦੇਸ਼ ਅਨੁਸਾਰ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਖ਼ੂਨਦਾਨ ਕੈਂਪ ਅਤੇ ਪੌਦੇ ਲਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸ ਦੌਰਾਨ ਨਾਮਧਾਰੀ ਸੰਗਤ ਵੱਲੋਂ ਰੇਲਵੇ ਸ਼ਟੇਸਨ, ਬੱਸ ਸਟੈਂਡ, ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਸਫ਼ਾਈ ਕੀਤੀ ਗਈ ਅਤੇ ਪੌਦੇ ਲਗਾਏ ਗਏ। ਇਸ ਮੌਕੇ ਹਰਭੇਜ ਸਿੰਘ, ਨਰਿੰਦਰ ਸਿੰਘ, ਅੰਗਰੇਜ਼ ਸਿੰਘ, ਸੁਖਰਾਜ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਰਘੁਬੀਰ ਸਿੰਘ, ਗੁਰਦਿਆਲ ਸਿੰਘ, ਬੇਅੰਤ ਸਿੰਘ, ਜਗਤਾਰ ਸਿੰਘ, ਤਿਰਲੋਕ ਸਿੰਘ, ਬਲਦੇਵ ਸਿੰਘ, ਦਲੀਪ ਸਿੰਘ ਤੇ ਮਹਾਂ ਸਿੰਘ ਸਮੇਤ ਨਾਮਧਾਰੀ ਸੰਗਤ ਮੌਜੂਦ ਸੀ।

Advertisement

Advertisement
Advertisement
Author Image

sukhwinder singh

View all posts

Advertisement