For the best experience, open
https://m.punjabitribuneonline.com
on your mobile browser.
Advertisement

ਸਵੇਰ ਦੀ ਸੈਰ ਵੇਲੇ ਸੰਧੂ ਲੋਕਾਂ ਨੂੰ ਮਿਲੇ

09:10 AM Apr 15, 2024 IST
ਸਵੇਰ ਦੀ ਸੈਰ ਵੇਲੇ ਸੰਧੂ ਲੋਕਾਂ ਨੂੰ ਮਿਲੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਅਪਰੈਲ
ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਨਾਲ ਅਨੰਦ ਪਾਰਕ ਵਿੱਚ ਸਵੇਰ ਦੀ ਸੈਰ ਕੀਤੀ ਅਤੇ ਸੈਰ ਕਰ ਰਹੇ ਲੋਕਾਂ ਨਾਲ ਚੋਣ ਚਰਚਾ ਕੀਤੀ। ਇਸ ਮੌਕੇ ਸੈਰ ਕਰਨ ਆਏ ਲੋਕਾਂ ਨੇ ਸ੍ਰੀ ਸੰਧੂ ਕੋਲ ਪਾਰਕ ਦੀ ਖਸਤਾ ਹਾਲਤ ’ਤੇ ਨਿਰਾਸ਼ਾ ਪ੍ਰਗਟ ਕਰਦਿਆਂ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਾ ਦੇਣ ’ਤੇ ਰੋਸ ਕੀਤਾ। ਇਸ ਮੌਕੇ ਹੋਰ ਮੁੱਦਿਆਂ ’ਤੇ ਵੀ ਚਰਚਾ ਹੋਈ। ਅੰਮ੍ਰਿਤਸਰ ’ਚ ਇੰਡਸਟਰੀ ਦੇ ਖ਼ਾਤਮੇ ਅਤੇ ਬਾਰਡਰ ਰਾਹੀਂ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਮੁੱਦਾ ਵਿਚਾਰਿਆ ਗਿਆ।
ਸ੍ਰੀ ਸੰਧੂ ਨੇ ਲੋਕਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ 2027 ’ਚ ਅੰਮ੍ਰਿਤਸਰ ਦੇ 450 ਸਾਲਾ ਮੌਕੇ ਸ਼ਹਿਰ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਹੂਲਤਾਂ ਅਤੇ ਚੰਗੀਆਂ ਨੀਤੀਆਂ ਦੀ ਅਣਹੋਂਦ ਕਾਰਨ ਉਦਯੋਗਪਤੀ ਅੰਮ੍ਰਿਤਸਰ ਛੱਡ ਰਹੇ ਹਨ। ਇਸ ਲਈ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਉਸਾਰੂ ਰਾਜਨੀਤੀ ਦਾ ਸਾਥ ਦੇਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਸ ਕੋਲ ਅੰਮ੍ਰਿਤਸਰ ਦੇ ਵਿਕਾਸ ਲਈ ਯੋਜਨਾਵਾਂ ਹਨ।
ਉਨ੍ਹਾਂ ਰਣਜੀਤ ਐਵਿਨਿਊ ਕੂੜਾ ਡੰਪ ’ਤੇ ਸਫ਼ਾਈ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਾਰ ਲਈ ਅਤੇ ਬਾਅਦ ਵਿਚ ਸਰਹੱਦੀ ਪਿੰਡ ਪਿੰਡ ਜਗਦੇਵ ਖ਼ੁਰਦ ਵਿਖੇ ਦੌਰਾ ਕੀਤਾ । ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਪ੍ਰੋ. ਸਰਚਾਂਦ ਸਿੰਘ ਖਿਆਲਾ, ਕਬੀਰ ਸ਼ਰਮਾ, ਮਨਿੰਦਰ ਰਾਏ, ਪਵਨ ਕੁਮਾਰ ਸ਼ਰਮਾ, ਸੁਨੀਲ ਮਹਾਜਨ, ਅਸ਼ੋਕ ਮਹਾਜਨ, ਸੁਧੀਰ ਸ੍ਰੀਧਰ ਰਾਜੀਵ ਬਹਿਲ ਤੇ ਰਾਘਵ ਖੰਨਾ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×