For the best experience, open
https://m.punjabitribuneonline.com
on your mobile browser.
Advertisement

ਸੰਦੇਸ਼ਖਲੀ: ਜਬਰ-ਜਨਾਹ ਦੇ ਝੂਠੇ ਕੇਸ ਦਰਜ ਕਰਵਾਉਣ ਲਈ ਮਹਿਲਾਵਾਂ ਨੂੰ ਗੁੰਮਰਾਹ ਕੀਤਾ

07:05 AM May 10, 2024 IST
ਸੰਦੇਸ਼ਖਲੀ  ਜਬਰ ਜਨਾਹ ਦੇ ਝੂਠੇ ਕੇਸ ਦਰਜ ਕਰਵਾਉਣ ਲਈ ਮਹਿਲਾਵਾਂ ਨੂੰ ਗੁੰਮਰਾਹ ਕੀਤਾ
Advertisement

ਕੋਲਕਾਤਾ, 9 ਮਈ
ਪੱਛਮੀ ਬੰਗਾਲ ਦੀ ਸੰਦੇਸ਼ਖਲੀ ਘਟਨਾ ਸਬੰਧੀ ਇੱਕ ਕਥਿਤ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਦੀ ਇੱਕ ਸਥਾਨਕ ਮਹਿਲਾ ਨੇਤਾ ਨੇ ਕਈ ਮਹਿਲਾਵਾਂ ਤੋਂ ਕੋਰੇ ਕਾਗਜ਼ ’ਤੇ ਦਸਤਖ਼ਤ ਕਰਵਾਏ ਅਤੇ ਬਾਅਦ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇਤਾਵਾਂ ਖ਼ਿਲਾਫ਼ ਜਬਰ-ਜਨਾਹ ਦੀ ਸ਼ਿਕਾਇਤ ਦਰਜ ਕਰਵਾਉਣ ਵਿੱਚ ਵਰਤਿਆ। ਇਸ ਵੀਡੀਓ ’ਤੇ ਸੱਤਾਧਾਰੀ ਤ੍ਰਿਣਮੂਲ ਨੇ ਭਾਜਪਾ ’ਤੇ ਝੂਠ ਫੈਲਾਉਣ ਦਾ ਦੋਸ਼ ਲਾਇਆ ਹੈ। ਤ੍ਰਿਣਮੂਲ ਕਾਂਗਰਸ ਨੇ ਅੱਜ ਕਥਿਤ ਤੌਰ ’ਤੇ ਸੰਦੇਸ਼ਖਲੀ ਦੀਆਂ ਵਾਸੀ ਕੁੱਝ ਮਹਿਲਾਵਾਂ ਦੀਆਂ ਕਈ ਵੀਡੀਓ ਸਾਂਝੀਆਂ ਕੀਤੀਆਂ ਹਨ। ਸੱਤਾਧਾਰੀ ਦਲ ਨੇ ਇੱਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਭਾਜਪਾ ਨੇਤਾ ਅਤੇ ਬਸ਼ੀਰਹਾਟ ਤੋਂ ਲੋਕ ਸਭਾ ਉਮੀਦਵਾਰ ਰੇਖਾ ਪਾਤਰਾ ਨੂੰ ‘ਸੰਦੇਸ਼ਖਲੀ ਪੀੜਤਾਂ’ ਦੇ ਇੱਕ ਸਮੂਹ ਦੀ ਪਛਾਣ ’ਤੇ ਸਵਾਲ ਚੁੱਕਦੇ ਦੇਖਿਆ ਗਿਆ ਹੈ। ਰੇਖਾ ਪਾਤਰਾ ਸੰਦੇਸ਼ਖਲੀ ਵਿਰੋਧ ਪ੍ਰਦਰਸ਼ਨ ਨੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹੈ, ਜਿਸ ਨੂੰ ਭਾਜਪਾ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਤ੍ਰਿਣਮੂਲ ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਸੀ ਕਿ ਭਾਜਪਾ ਨੇਤਾ ਉਨ੍ਹਾਂ ਮਹਿਲਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ, ਜਿਨ੍ਹਾਂ ਜਬਰ-ਜਨਾਹ ਦੀ ਸ਼ਿਕਾਇਤ ਵਾਪਸ ਲੈਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਖ਼ਬਰ ਏਜੰਸੀ ਆਜ਼ਾਦ ਤੌਰ ’ਤੇ ਕਿਸੇ ਵੀ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਰਹੀ ਹੈ।
ਤਾਜ਼ਾ ਵੀਡੀਓ ਦਾ ਜ਼ਿਕਰ ਕਰਦਿਆਂ ਸੂਬਾ ਸਰਕਾਰ ਦੇ ਮੰਤਰੀ ਅਤੇ ਸੀਨੀਅਰ ਟੀਐੱਮਸੀ ਨੇਤਾ ਸ਼ਸ਼ੀ ਪਾਂਜਾ ਨੇ ‘ਸੰਦੇਸ਼ਖਲੀ ਜਿਣਸੀ ਹਮਲਿਆਂ ’ਤੇ ਝੂਠੀ ਕਹਾਣੀ ਨੂੰ ਕਾਇਮ ਰੱਖਣ’ ਅਤੇ ਪੁਲੀਸ ਸ਼ਿਕਾਇਤ ਵਾਪਸ ਲੈਣ ਦੀ ਮੰਗ ਕਰਨ ਵਾਲੇ ਪੀੜਤਾਂ ਨੂੰ ਧਮਕੀ ਦੇਣ ਲਈ ਭਾਜਪਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ, ‘‘ਸੰਦੇਸ਼ਖਲੀ ਪੀੜਤਾਂ ਦੀਆਂ ਜ਼ਮੀਨ ਹੜੱਪਣ ਸਬੰਧੀ ਸ਼ਿਕਾਇਤਾਂ ਹੋ ਸਕਦੀਆਂ ਹਨ ਪਰ ਉਨ੍ਹਾਂ ਕਦੇ ਵੀ ਜਿਣਸੀ ਅਪਰਾਧ ਦੀ ਸ਼ਿਕਾਇਤ ਨਹੀਂ ਕੀਤੀ। ਇਹ ਮੁੜ ਸਾਬਤ ਕਰਦਾ ਹੈ ਕਿ ਭਾਜਪਾ ਝੂਠ ਫੈਲਾ ਰਹੀ ਹੈ। ਮਨਘੜਤ ਅਤੇ ਡਰਾਉਣ-ਧਮਕਾਉਣ ਦੀ ਇਹ ਘਿਨਾਉਣੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।’’
ਤਾਜ਼ਾ ਵੀਡੀਓ ਵਿੱਚੋਂ ਇੱਕ ਵਿੱਚ ਇੱਕ ਮਹਿਲਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘‘ਕੋਰੇ ਕਾਗ਼ਜ਼ ’ਤੇ ਦਸਤਖ਼ਤ ਕਰਵਾ ਕੇ ਸਾਨੂੰ ਧੋਖਾ ਦਿੱਤਾ ਗਿਆ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਸਾਡੇ ਨਾਮ ’ਤੇ ਜਬਰ-ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਬਿਲਕੁਲ ਝੂਠ ਹੈ।’’ ਇਸੇ ਤਰ੍ਹਾਂ ਹੋਰਾਂ ਮਹਿਲਾਵਾਂ ਨੇ ਵੀ ਅਜਿਹੇ ਦੋਸ਼ ਲਗਾਏ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×