ਸੰਦੀਪ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਪਿਹੋਵਾ, 1 ਅਗਸਤ
ਵਿਧਾਇਕ ਸੰਦੀਪ ਸਿੰਘ ਨੇ ਕਿਹਾ ਕਿ ਜੇ ਸੂਬੇ ਦੇ ਪਿੰਡ ਖੁਸ਼ਹਾਲ ਹੋਣਗੇ ਤਾਂ ਦੇਸ਼ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਹੋਵੇਗਾ| ਇਸ ਲਈ ਸਰਕਾਰ ਦਾ ਸਾਰਾ ਧਿਆਨ ਪੇਂਡੂ ਵਿਕਾਸ ਵੱਲ ਹੈ। ਉਨ੍ਹਾਂ ਸਿੰਜਾਈ ਵਿਭਾਗ ਦੇ ਰੈਸਟ ਹਾਊਸ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਇਸ ਮਹੀਨੇ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਲਈ ਡਰੇਨ ਦੀਆਂ ਗਲੀਆਂ ਬਣਾਉਣ ਲਈ 37 ਲੱਖ 40 ਹਜ਼ਾਰ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਇਸ ਨਾਲ ਪਿੰਡ ਬਖਲੀ ਕਲਾਂ ਲਈ 4 ਲੱਖ ਰੁਪਏ, ਮੋਰਥਲੀ ਨੂੰ 4 ਲੱਖ, ਅਰਨੈਚਾ ਨੂੰ 2 ਲੱਖ, ਰਤਨਗੜ੍ਹ ਕਕਰਾਲੀ ਨੂੰ 2 ਲੱਖ, ਸਰਸਾ ਨੂੰ 5 ਲੱਖ, ਸਰਸਵਤੀ ਖੇੜਾ ਕਲੋਨੀ ਨੂੰ 6 ਲੱਖ 90 ਹਜ਼ਾਰ, ਗੁਮਥਲਾਗੜ੍ਹ ਨੂੰ 4 ਲੱਖ 50 ਹਜ਼ਾਰ ਅਤੇ ਭੱਟ ਮਾਜਰਾ ਲਈ 5 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਪੇਂਡੂ ਵਿਕਾਸ ਵਿਭਾਗ ਵੱਲੋਂ ਵਿਧਾਇਕ ਆਦਰਸ਼ ਨਗਰ ਅਤੇ ਗ੍ਰਾਮ ਯੋਜਨਾ ਤਹਿਤ ਖਰਚ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।