For the best experience, open
https://m.punjabitribuneonline.com
on your mobile browser.
Advertisement

ਰੈਗੂਲਰ ਹੋਣ ਦੀ ਉਡੀਕ ਵਿੱਚ ਸੇਵਾਮੁਕਤ ਹੋ ਗਿਆ ਸੰਦੀਪ ਕੁਮਾਰ

08:09 AM Apr 04, 2024 IST
ਰੈਗੂਲਰ ਹੋਣ ਦੀ ਉਡੀਕ ਵਿੱਚ ਸੇਵਾਮੁਕਤ ਹੋ ਗਿਆ ਸੰਦੀਪ ਕੁਮਾਰ
ਸੇਵਾਮੁਕਤ ਅਧਿਆਪਕ ਸੰਦੀਪ ਕੁਮਾਰ ਨਾਲ ਜਥੇਬੰਦੀ ਦੇ ਆਗੂ।
Advertisement

ਨਿਜੀ ਪੱਤਰ ਪ੍ਰੇਰਕ
ਸੰਗਰੂਰ, 3 ਅਪਰੈਲ
ਸੇਵਾਵਾਂ ਰੈਗੂਲਰ ਹੋਣ ਦੀ ਉਡੀਕ ਵਿੱਚ ਆਦਰਸ਼ ਸਕੂਲ ਵਿੱਚ 12 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਪੀਆਰਟੀ ਪੰਜਾਬੀ ਅਧਿਆਪਕ ਸੰਦੀਪ ਕੁਮਾਰ ਸੇਵਾ ਮੁਕਤ ਹੋ ਗਿਆ। ਅਧਿਆਪਕ ਦੀਆਂ ਨਾ ਤਾਂ ਸੇਵਾਵਾਂ ਰੈਗੂਲਰ ਹੋਈਆਂ ਅਤੇ ਨਾ ਹੀ ਸੇਵਾਮੁਕਤੀ ’ਤੇ ਕੁੱਝ ਮਿਲਿਆ ਜਿਸ ਕਾਰਨ ਖਾਲੀ ਹੱਥ ਘਰ ਪਰਤਣਾ ਪਿਆ।
ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸਕੱਤਰ ਜਨਰਲ ਸੁਖਦੀਪ ਕੌਰ ਸਰਾ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ, ਵਿੱਤ ਸਕੱਤਰ ਭੁਪਿੰਦਰ ਕੌਰ, ਮੀਡੀਆ ਸਲਾਹਕਾਰ ਸਲੀਮ ਮੁਹੰਮਦ ਅਤੇ ਪ੍ਰਚਾਰਕ ਸਕੱਤਰ ਅਮਨਦੀਪ ਸ਼ਾਸਤਰੀ ਨੇ ਆਦਰਸ਼ ਸਕੂਲ ਗੰਢੂਆਂ ਦੇ ਪੀਆਰਟੀ ਪੰਜਾਬੀ ਅਧਿਆਪਕ ਸੰਦੀਪ ਕੁਮਾਰ ਨੂੰ 31 ਮਾਰਚ ਨੂੰ 60 ਸਾਲ ਦੀ ਉਮਰ ਪੂਰੀ ਹੋਣ ’ਤੇ ਖਾਲੀ ਹੱਥ ਸੇਵਾਮੁਕਤ ਕਰਕੇ ਘਰ ਭੇਜਣ ’ਤੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਕਾਸ ਬੋਰਡ (ਪੀਈਡੀਬੀ) ਦੀ ਸਖਤ ਅਲੋਚਨਾ ਕੀਤੀ। ਆਗੂਆਂ ਨੇ ਕਰਮਚਾਰੀ ਨੂੰ ਸੇਵਾਮੁਕਤੀ ’ਤੇ ਸਾਰੇ ਵਿਭਾਗੀ ਲਾਭਾਂ ਸਮੇਤ 20 ਲੱਖ ਦੀ ਮਾਲੀ ਇਮਦਾਦ ਦੇਣ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜਦੋਂ ਇੱਕ ਮੁਲਾਜ਼ਮ ਨੇ ਆਪਣੀ ਸਾਰੀ ਜ਼ਿੰਦਗੀ ਦਾ ਸੁਨਹਿਰੀ ਸਮਾਂ ਆਦਰਸ਼ ਸਕੂਲ ਵਿੱਚ ਲਗਾਇਆ ਹੈ ਤਾਂ ਜ਼ਿੰਦਗੀ ਦੀ ਵਡੇਰੀ ਉਮਰ ਤੇ ਖਾਲੀ ਹੱਥ ਘਰ ਤੋਰਨਾ ਕਦੇ ਵੀ ਵਾਜਬਿ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਗ ਨਾ ਮੰਨੇ ਜਾਣ ’ਤੇ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

Advertisement

Advertisement
Author Image

Advertisement
Advertisement
×