ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ-ਯੂਜੀ ਪ੍ਰੀਖਿਆ ਦੀ ਪਵਿੱਤਰਤਾ ਜੇਕਰ ‘ਨਸ਼ਟ’ ਹੋਈ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ: ਸੁਪਰੀਮ ਕੋਰਟ

05:05 PM Jul 08, 2024 IST
ਨਵੀਂ ਦਿੱਲੀ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਬਾਹਰ ਖੜ੍ਹੇ ਵਿਦਿਆਰਥੀ ਤੇ ਹੋਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 8 ਜੁਲਾਈ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜੇਕਰ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ 2024 ਦੀ ਪਵਿੱਤਰਤਾ ‘ਨਸ਼ਟ’ ਹੋ ਗਈ ਹੈ ਅਤੇ ਜੇਕਰ ਇਸ ਦੇ ਲੀਕ ਪ੍ਰਸ਼ਨ ਪੱਤਰ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਮੁੜ ਪ੍ਰੀਖਿਆ ਕਰਾਉਣ ਦਾ ਆਦੇਸ਼ ਦੇਣਾ ਹੋਵੇਗਾ। ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਨ ਪੱਤਰ ਲੀਕ ਟੈਲੀਗ੍ਰਾਮ, ਵੱਟਸਐਪ ਅਤੇ ਇਲੈਕਟ੍ਰੌਨਿਕ ਮਾਧਿਅਮਾਂ ਤੋਂ ਹੋ ਰਿਹਾ ਹੈ ਤਾਂ ਇਹ ‘ਜੰਗਲ ਵਿੱਚ ਅੱਗ ਵਾਂਗ ਫੈਲੇਗਾ।’ ਬੈਂਚ ਨੇ ਕਿਹਾ, ‘‘ਇਕ ਗੱਲ ਸਪੱਸ਼ਟ ਹੈ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ।’’ ਬੈਂਚ ਨੇ ਕਿਹਾ, ‘‘ਜੇਕਰ ਪ੍ਰੀਖਿਆ ਦੀ ਪਵਿੱਤਰਤਾ ਨਸ਼ਟ ਹੋ ਜਾਂਦੀ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ। ਜੇਕਰ ਅਸੀਂ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਅਸਮਰੱਥ ਹਾਂ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵਗਾ।’’ ਨਾਲ ਹੀ ਬੈਂਚ ਨੇ ਕਿਹਾ ਕਿ ਜੇਕਰ ਲੀਕ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਪ੍ਰਸਾਰਿਤ ਕੀਤਾ ਗਿਆ ਹੈ ਤਾਂ ਮੁੜ ਪ੍ਰੀਖਿਆ ਦਾ ਆਦੇਸ਼ ਦੇਣਾ ਹੋਵੇਗਾ। ਬੈਂਚ ਨੇ ਕਿਹਾ, ‘‘ਜੋ ਹੋਇਆ, ਸਾਨੂੰ ਉਸ ਨੂੰ ਨਕਾਰਨਾ ਨਹੀਂ ਚਾਹੀਦਾ।’’ ਨਾਲ ਹੀ ਬੈਂਚ ਨੇ ਕਿਹਾ, ‘‘ਇਹ ਮੰਨ ਲਓ ਕਿ ਸਰਕਾਰ ਪ੍ਰੀਖਿਆ ਰੱਦ ਨਹੀਂ ਕਰੇਗੀ ਤਾਂ ਉਹ ਪ੍ਰਸ਼ਨ ਪੱਤਰ ਲੀਕ ਦੇ ਲਾਭਪਾਤਰੀਆਂ ਦੀ ਪਛਾਣ ਕਰਨ ਵਾਸਤੇ ਕੀ ਕਰੇਗੀ?
ਸੁਪਰੀਮ ਕੋਰਟ ਨੇ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ 2024 ਨਾਲ ਸਬੰਧਤ 30 ਤੋਂ ਵੱਧ ਪਟੀਸ਼ਨਾਂ ’ਤੇ ਅੱਜ ਸੁਣਵਾਈ ਸ਼ੁਰੂ ਕੀਤੀ। ਇਨ੍ਹਾਂ ’ਚ 5 ਮਈ ਨੂੰ ਹੋਈ ਪ੍ਰੀਖਿਆ ਵਿੱਚ ਅਨਿਯਮਤਾਵਾਂ ਅਤੇ ਪ੍ਰੀਖਿਆ ਨਵੇਂ ਸਿਰੇ ਤੋਂ ਕਰਵਾਉਣ ਦਾ ਨਿਰਦੇਸ਼ ਦੇਣ ਦੀ ਅਪੀਲ ਕਰਦੀਆਂ ਪਟੀਸ਼ਨਾਂ ਵੀ ਸ਼ਾਮਲ ਹਨ। ਬੈਂਚ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ। ਅਸੀਂ ਲੀਕ ਦੀ ਸੀਮਾ ਦਾ ਪਤਾ ਲਗਾ ਰਹੇ ਹਾਂ।’’ ਬੈਂਚ ਨੇ ਕਿਹਾ ਕਿ ਇਸ ਵਿੱਚ ਕੁਝ ਚਿਤਾਵਨੀ ਦੇ ਸੰਕੇਤ ਹਨ ਕਿਉਂਕਿ 67 ਉਮੀਦਵਾਰਾਂ ਨੇ 720 ’ਚੋਂ 720 ਅੰਕ ਪ੍ਰਾਪਤ ਕੀਤੇ ਹਨ। ਬੈਂਚ ਨੇ ਕਿਹਾ, ‘‘ਪਿਛਲੇ ਸਾਲਾਂ ’ਚ ਇਹ ਅਨੁਪਾਤ ਬਹੁਤ ਘੱਟ ਸੀ।’’ ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੀ ਹੈ ਕਿ ਪ੍ਰਸ਼ਨ ਪੱਤਰ ਲੀਕ ਨਾਲ ਕਿੰਨੇ ਪ੍ਰੀਖਿਆਥੀਆਂ ਨੂੰ ਲਾਭ ਹੋਇਆ ਅਤੇ ਕੇਂਦਰ ਨੇ ਉਨ੍ਹਾਂ ਖਿਲਾਫ਼ ਕੀ ਕਾਰਵਾਈ ਕੀਤੀ। ਬੈਂਚ ਗੁਜਰਾਤ ਦੇ 50 ਤੋਂ ਵੱਧ ਸਫ਼ਲ ਨੀਟ-ਯੂਜੀ ਦੇ ਪ੍ਰੀਖਿਆਰਥੀਆਂ ਦੀ ਇਕ ਵੱਖਰੀ ਪਟੀਸ਼ਨ ’ਤੇ ਵੀ ਸੁਣਵਾਈ ਕਰ ਰਿਹਾ ਹੈ, ਜਿਸ ਵਿੱਚ ਕੇਂਦਰ ਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੂੰ ਵਿਵਾਦਤ ਪ੍ਰੀਖਿਆ ਰੱਦ ਕਰਨ ਤੋਂ ਰੋਕਣ ਦਾ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ

Advertisement

Advertisement