For the best experience, open
https://m.punjabitribuneonline.com
on your mobile browser.
Advertisement

ਸਮ੍ਰਿਧ ਯੋਜਨਾ: ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

06:41 AM Apr 08, 2024 IST
ਸਮ੍ਰਿਧ ਯੋਜਨਾ  ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਕੰਪਿਊਟਰ ਸਿਖਲਾਈ ਲੈਣ ਵਾਲੀ ਇੱਕ ਬੱਚੀ ਨੂੰ ਸਰਟੀਫਿਕੇਟ ਦਿੰਦੇ ਹੋਏ ਪ੍ਰਬੰਧਕ।
Advertisement

ਲੁਧਿਆਣਾ: ਲੂੰਬਾ ਫਾਊਂਡੇਸ਼ਨ ਵੱਲੋਂ ਯੂਐੱਸ-ਇੰਡੀਆ ਫਰੈਂਡਸ਼ਿਪ ਨੇ ਅਭੈ ਅਰੁਣਾ ਓਸਵਾਲ ਟਰੱਸਟ ਨਾਲ ਮਿਲ ਕੇ ਸ਼ੁਰੂ ਕੀਤੀ ‘ਸਮ੍ਰਿਧ ਯੋਜਨਾ’ ਤਹਿਤ ਕੰਪਿਊਟਰ ਦੀ ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਯੋਜਨਾ ਵਿਧਵਾ ਔਰਤਾਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਦੇ ਬੱਚਿਆਂ ਨੂੰ ਰਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਅੱਜ ਇੱਕ ਸਮਾਗਮ ਸ੍ਰੀ ਗੋਬਿੰਦ ਗਊ ਧਾਮ ਦੇ ਕੰਪਿਊਟਰ ਸੈਂਟਰ ਵਿੱਚ ਕਰਵਾਇਆ ਗਿਆ। ਇਸ ਦੌਰਾਨ ਪ੍ਰਿਆ ਅਤੇ ਲਵਲੀ ਭੱਲਾ ਨੇ ਦੱਸਿਆ ਕਿ ਅੱਜ 18 ਤੋਂ 25 ਸਾਲ ਦੀ ਉਮਰ ਦੇ 50 ਨੌਜਵਾਨਾਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਤੋਂ ਬਾਅਦ ਸਰਟੀਫਿਕੇਟ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਨੇ ਇਹ ਸਿਖਲਾਈ ਆਪਣੀ ਲੁਧਿਆਣਾ ਤੋਂ ਹਿੱਸੇਦਾਰ ਭਾਰਤੀ ਐਜੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਦਿੱਤੀ ਹੈ। ਸਿਖਲਾਈ ਲੈਣ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਵੀ ਕਈ ਸੰਸਥਾਵਾਂ ਅਤੇ ਉਦਯੋਗਿਕ ਇਕਾਈਆਂ ਨਾਲ ਗੱਲਬਾਤ ਕੀਤੀ ਗਈ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Author Image

Advertisement
Advertisement
×