ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਰਾਲਾ ਮੰਡੀ ਦੇ ਆੜ੍ਹਤੀਆਂ ਵੱਲੋਂ ਹੜਤਾਲ ਸ਼ੁਰੂ

08:36 AM Oct 17, 2024 IST
ਰੋਸ ਪ੍ਰਦਰਸ਼ਨ ਕਰਦੇ ਹੋਏ ਆੜ੍ਹਤੀ।

ਪੱਤਰ ਪ੍ਰੇਰਕ
ਸਮਰਾਲਾ, 16 ਅਕਤੂਬਰ
ਪੰਜਾਬ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਨੂੰ ਲੈ ਕੇ ਸਰਕਾਰ ਅਤੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ’ਚ ਰੇੜਕੇ ਦੇ ਚੱਲਦਿਆਂ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬੇ ਦੇ ਆੜ੍ਹਤੀ ਮੁੜ ਹੜਤਾਲ ’ਤੇ ਚਲੇ ਗਏ ਹਨ। ਸਥਾਨਕ ਅਨਾਜ ਮੰਡੀ ਵਿੱਚ ਅੱਜ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਦੀ ਅਗਵਾਈ ’ਚ ਇਕੱਠੇ ਹੋਏ ਆੜ੍ਹਤੀਆਂ ਨੇ ਹੜਤਾਲ ਦਾ ਐਲਾਨ ਕਰਦਿਆਂ ਝੋਨੇ ਦੀ ਤੁਲਾਈ ਤੇ ਭਰਾਈ ਦਾ ਕੰਮ ਠੱਪ ਕਰ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਨੇ ਦੱਸਿਆ ਕਿ ਅੱਜ ਸਵੇਰੇ ਝੋਨੇ ਦੀ ਖ਼ਰੀਦ ਲਈ ਸਰਕਾਰੀ ਬੋਲੀ ਕਰਵਾਈ ਗਈ ਸੀ, ਪਰ ਜਿਉਂ ਹੀ ਪ੍ਰਧਾਨ ਕਾਲੜਾ ਦੀ ਗ੍ਰਿਫ਼ਤਾਰੀ ਦੀ ਸੂਚਨਾ ਮਿਲੀ ਤਾਂ ਐਸੋਸੀਏਸ਼ਨ ਨੇ ਮੀਟਿੰਗ ਕਰ ਕੇ ਸੂਬਾ ਜਥੇਬੰਦੀ ਦੇ ਸੱਦੇ ’ਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਖਰੀਦੇ ਝੋਨੇ ਨੂੰ ਤੋਲਣ ਅਤੇ ਭਰਨ ਦਾ ਕੰਮ ਠੱਪ ਕਰ ਕੇ ਪ੍ਰਧਾਨ ਕਾਲੜਾ ਦੀ ਰਿਹਾਈ ਤੱਕ ਮੰਡੀ ਵਿੱਚ ਮੁਕੰਮਲ ਹੜਤਾਲ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚ ਇਸ ਵੇਲੇ ਪਏ ਝੋਨੇ ਦਾ 5 ਲੱਖ ਤੋਂ ਵੱਧ ਥੈਲਾ ਵਿਕਣ ਤੋਂ ਪਿਆ ਹੈ ਅਤੇ ਸਰਕਾਰ ਵੱਲੋਂ ਖ਼ਰੀਦੇ ਗਏ 50 ਹਜ਼ਾਰ ਥੈਲੇ ਦੀ ਭਰਾਈ ਹਾਲੇ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਪੈਦਾ ਹੋ ਗਈ ਹੈ ਕਿਉਂਕਿ ਸਰਕਾਰੀ ਖਰੀਦ ਏਜੰਸੀ ਪਨਗਰੇਨ ਦਾ ਬਾਰਦਾਨਾ ਖਤਮ ਹੋ ਗਿਆ ਹੈ ਅਤੇ ਭਲਕੇ ਤਿੰਨ ਹੋਰ ਖ਼ਰੀਦ ਏਜੰਸੀਆਂ ਦਾ ਬਾਰਦਾਨਾ ਖਤਮ ਹੋਣ ਕਿਨਾਰੇ ਹੈ।

Advertisement

Advertisement