ਸੰਭਲ ਜਾਮਾ ਮਸਜਿਦ: ਕੋਰਟ ਕਮਿਸ਼ਨਰ ਵੱਲੋਂ ਸਰਵੇ ਰਿਪੋਰਟ ਦਾਖ਼ਲ
08:59 PM Jan 02, 2025 IST
ਕੋਰਟ ਕਮਿਸ਼ਨਰ ਰਮੇਸ਼ ਸਿੰਘ ਰਾਘਵ (ਐਨ ਸੱਜੇ) ਸਰਵੇ ਰਿਪੋਰਟ ਦਾਖ਼ਲ ਕਰਨ ਮਗਰੋਂ ਕੋਰਟ ਵਿਚੋਂ ਬਾਹਰ ਆਉਂਦੇ ਹੋਏ। ਫੋਟੋ: ਪੀਟੀਆਈ
ਸੰਭਲ(ਯੂਪੀ), 2 ਜਨਵਰੀ
ਕੋਰਟ ਕਮਿਸ਼ਨਰ ਨੇ ਸੰਭਲ ਦੀ ਜਾਮਾ ਮਸਜਿਦ ਬਾਰੇ ਵਿਸਥਾਰਤ ਸਰਵੇਖਣ ਰਿਪੋਰਟ ਅੱਜ ਚੰਦੌਸੀ ਕੋਰਟ ਵਿਚ ਦਾਖ਼ਲ ਕੀਤੀ ਹੈ। ਰਿਪੋਰਟ, ਜਿਸ ਵਿਚ ਵੀਡੀਓਗ੍ਰਾਫੀ ਦੇ ਸਾਰੇ ਐਂਗਲ ਵੀ ਸ਼ਾਮਲ ਹਨ, 19 ਨਵੰਬਰ ਤੇ 24 ਨਵੰਬਰ ਨੂੰ ਕੀਤੇ ਸਰਵੇ ਉੱਤੇ ਅਧਾਰਿਤ ਹੈ। ਕੋਰਟ ਵੱਲੋਂ ਇਸ ਕੇਸ ਵਿਚ ਵਕੀਲ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਰਮੇਸ਼ ਸਿੰਘ ਰਾਘਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਦੀ ਸਰਵੇਖਣ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਦੱਸ ਦੇਈਏ ਕੇਸ ਵਿਚ ਸ਼ਾਮਲ ਇਕ ਧਿਰ ਦਾ ਇਹ ਦਾਅਵਾ ਹੈ ਕਿ ਕਿਸੇ ਵੇਲੇ ਇਥੇ ਮਸਜਿਦ ਦੀ ਥਾਂ ਹਰੀਹਰ ਮੰਦਰ ਹੁੰਦਾ ਸੀ। ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਮੁਤਾਬਕ 40 ਤੋਂ 50 ਸਫ਼ਿਆਂ ਦੀ ਇਹ ਰਿਪੋਰਟ ਸੀਲਬੰਦ ਲਿਫਾਫੇ ਵਿਚ ਕੋਰਟ ਨੂੰ ਸੌਂਪੀ ਗਈ ਹੈ। -ਪੀਟੀਆਈ
Advertisement
Advertisement
Advertisement