Sambhal: ਸੰਭਲ ਮਾਮਲਾ: ਅਦਾਲਤ ਵੱਲੋਂ ਸਰਵੇ ਟੀਮ ਨੂੰ 10 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ
ਸੰਭਲ (ਯੂਪੀ), 29 ਨਵੰਬਰ
submit report within 10 days:ਇੱਥੋਂ ਦੀ ਇਕ ਅਦਾਲਤ ਨੇ ਸੰਭਲ ਮਾਮਲੇ ਵਿਚ ਨਿਯੁਕਤ ਕੀਤੇ ਗਏ ਕਮਿਸ਼ਨਰ ਨੂੰ 10 ਦਿਨਾਂ ਦੇ ਅੰਦਰ ਸਰਵੇਖਣ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੱਥੋਂ ਦੀ ਜਾਮਾ ਮਸਜਿਦ ਮਸਜਿਦ ਦੇ ਸਰਵੇਖਣ ਦੌਰਾਨ ਇੱਕ ਮੰਦਰ ਹੋਣ ਦੀ ਪੁਸ਼ਟੀ ਹੋਈ ਸੀ ਜਿਸ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 8 ਜਨਵਰੀ ਨਿਰਧਾਰਤ ਕੀਤੀ ਗਈ ਹੈ।
ਅਦਾਲਤ ਵੱਲੋਂ ਨਿਯੁਕਤ ਕਮਿਸ਼ਨਰ ਰਾਕੇਸ਼ ਸਿੰਘ ਰਾਘਵ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਸਿਵਲ ਜੱਜ ਆਦਿਤਿਆ ਸਿੰਘ ਨੇ ਕੀਤੀ।
ਉਨ੍ਹਾਂ ਕਿਹਾ ਕਿ ਅਦਾਲਤ ਨੂੰ ਸੂਚਿਤ ਕੀਤਾ ਗਿਆ ਸੀ ਕਿ ਸਰਵੇਖਣ ਰਿਪੋਰਟ ਹਾਲੇ ਤਕ ਮੁਕੰਮਲ ਨਹੀਂ ਹੋਈ ਜਿਸ ਨੂੰ ਮੁਕੰਮਲ ਕਰਨ ਲਈ ਹੋਰ ਸਮੇਂ ਦੀ ਲੋੜ ਹੈ। ਅਦਾਲਤ ਨੇ ਇਸ ਅਪੀਲ ਨੂੰ ਮਨਜ਼ੂਰ ਕਰਦਿਆਂ ਸੁਣਵਾਈ ਦੀ ਤਰੀਕ 8 ਜਨਵਰੀ ਨਿਰਧਾਰਤ ਕੀਤੀ। ਮਸਜਿਦ ਕਮੇਟੀ ਦੇ ਵਕੀਲ ਆਮਿਰ ਹੁਸੈਨ ਨੇ ਕਿਹਾ ਕਿ ਇਸ ਮਾਮਲੇ ਦਾ ਜਦੋਂ ਸਰਵੇਖਣ ਕੀਤਾ ਗਿਆ ਸੀ ਤਾਂ ਕੋਰਟ ਕਮਿਸ਼ਨਰ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਦੋਵੇਂ ਧਿਰਾਂ ਮੌਜੂਦ ਸਨ। ਕੋਰਟ ਕਮਿਸ਼ਨਰ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਰਿਪੋਰਟ ਤਿਆਰ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਜੱਜ ਨੇ ਉਸ ਨੂੰ 10 ਦਿਨਾਂ ਦੇ ਅੰਦਰ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ।
ਸੰਭਲ ਵਿੱਚ 19 ਨਵੰਬਰ ਤੋਂ ਬਾਅਦ ਉਸ ਵੇਲੇ ਤਣਾਅ ਵਧ ਗਿਆ ਸੀ ਜਦੋਂ ਜਾਮਾ ਮਸਜਿਦ ਦਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁੜ ਸਰਵੇਖਣ ਸ਼ਰੂ ਹੋਇਆ। ਇਸ ਤੋਂ ਬਾਅਦ ਹਿੰਸਾ ਵਿਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਪੀਟੀਆਈ