ਸੰਭਲ: ਸ਼ਾਹੀ ਜਾਮਾ ਮਸਜਿਦ ਨੇੜੇ ਪੁਲੀਸ ਚੌਕੀ ਦਾ ‘ਭੂਮੀ ਪੂਜਨ’
07:25 AM Dec 29, 2024 IST
ਸੰਭਲ (ਉਤਰ ਪ੍ਰਦੇਸ਼), 28 ਦਸੰਬਰ
ਸੰਭਲ ਥਾਣਾ ਖੇਤਰ ਦੇ ਕੋਟ ਪੂਰਬੀ ਇਲਾਕੇ ਵਿੱਚ ਸ਼ਾਹੀ ਜਾਮਾ ਮਸਜਿਦ ਨੇੜੇ ਬਣਨ ਵਾਲੀ ਪੁਲੀਸ ਚੌਕੀ ਦਾ ਅੱਜ ਭੂਮੀ ਪੂਜਨ ਕੀਤਾ ਗਿਆ। ਪ੍ਰਸ਼ਾਸਨ ਨੇ ਹਾਲ ਹੀ ਵਿੱਚ ਸੰਭਲ ਹਿੰਸਾ ਦੇ ਮੱਦੇਨਜ਼ਰ ਇੱਥੇ ਇੱਕ ਪੁਲੀਸ ਚੌਕੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਭੂਮੀ ਪੂਜਨ ਕਰਵਾਉਣ ਵਾਲੇ ਪੁਜਾਰੀ ਸ਼ੋਭਿਤ ਸ਼ਾਸਤਰੀ ਨੇ ਦੱਸਿਆ ਕਿ ਪੁਲੀਸ ਚੌਕੀ ਦੀ ਉਸਾਰੀ ਸਬੰਧੀ ਭੂਮੀ ਪੂਜਨ ਤੇ ਨੀਂਹ ਪੱਥਰ ਰੱਖਿਆ ਗਿਆ| ਸ਼ਾਸਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵੀ ਪੂਜਾ ਕੀਤੀ ਜਾਂਦੀ ਹੈ ਕਿ ਕੋਈ ਵਾਸਤੂ ਨੁਕਸ ਨਾ ਰਹੇ।
ਵਧੀਕ ਪੁਲੀਸ ਸੁਪਰਡੈਂਟ (ਏਐੱਸਪੀ) ਸ੍ਰੀਸ਼ ਚੰਦਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਚੌਕੀ ਸੁਰੱਖਿਆ ਦੇ ਨਜ਼ਰੀਏ ਤੋਂ ਸਥਾਪਤ ਕੀਤੀ ਜਾ ਰਹੀ ਹੈ, ਇੱਥੇ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਪੁਲੀਸ ਚੌਕੀ ਬਣਾਈ ਗਈ ਹੈ। -ਪੀਟੀਆਈ
Advertisement
Advertisement