ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਮਾਣਾ ਤੋਂ ਦੋਦੜਾ ਲਿੰਕ ਸੜਕ ਦਾ ਰੱਬ ਹੀ ਰਾਖਾ

09:51 AM Sep 01, 2024 IST

ਸੁਭਾਸ਼ ਚੰਦਰ
ਸਮਾਣਾ 30 ਅਗਸਤ
ਤਾਜ ਰਿਜ਼ੌਰਟ ਸਮਾਣਾ ਤੋਂ ਦੋਦੜਾ ਜਾਣ ਵਾਲੀ ਲਿੰਕ ਸੜਕ ਜਿੱਥੇ ਬਿਨਾਂ ਕਿਸੇ ਮੀਂਹ ਕਣੀ ਤੋਂ ਹੀ ਮਾੜੀ ਹਾਲਤ ਆਪ ਬਿਆਨ ਕਰਨ ਲਈ ਜਾਣੀ ਜਾਂਦੀ ਹੈ, ਉੱਥੇ ਹੀ ਅੱਜ ਕੱਲ੍ਹ ਬਰਸਾਤ ਦੇ ਦਿਨਾਂ ਵਿੱਚ ਤਾਂ ਇਸ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਇਨ੍ਹਾਂ ਦਿਨਾਂ ਵਿੱਚ ਇੱਥੇ ਰੋਜ਼ਾਨਾ ਦੋ ਚਾਰ ਜਣਿਆਂ ਦੇ ਸੱਟਾਂ ਵੱਜਣਾ ਆਮ ਜਿਹੀ ਗੱਲ ਬਣੀ ਰਹਿੰਦੀ ਹੈ। ਦੱਸਣਯੋਗ ਹੈ ਕਿ ਇਸ ਲਿੰਕ ਸੜਕ ’ਤੇ ਜਿੱਥੇ ਕਾਫੀ ਫੈਕਟਰੀਆਂ, ਸ਼ੈਲਰ, ਕਾਟਨ ਸਪਿਨ ਮਿੱਲ ਆਦਿ ਲੱਗੀਆਂ ਹੋਈਆਂ ਹਨ, ਉੱਥੇ ਹੀ ਇਹ ਰਸਤਾ ਮੁੱਖ ਤੌਰ ’ਤੇ ਇਸ ਲਿੰਕ ਰੋਡ ’ਤੇ ਮੌਜੂਦ ਖੇਤਾਂ ਦੇ ਨਾਲ-ਨਾਲ ਦੋਦੜਾ ਅਤੇ ਇਸ ਦੇ ਨਾਲ ਲੱਗਦੇ ਅਨੇਕਾਂ ਹੀ ਪਿੰਡਾਂ ਨੂੰ ਜੋੜਨ ਕਰ ਕੇ ਕਾਫੀ ਜ਼ਿਆਦਾ ਚੱਲਦਾ ਹੈ। ਸਭ ਤੋਂ ਵੱਧ ਦਿੱਕਤ ਉਦੋਂ ਖੜ੍ਹੀ ਹੋ ਜਾਂਦੀ ਹੈ ਜਦੋਂ ਮਾਲ ਨਾਲ ਭਰੀਆਂ ਗੱਡੀਆਂ ਅਕਸਰ ਹੀ ਇੱਥੇ ਧਸ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਣਾ ਪੈਂਦਾ ਹੈ। ਇਸ ਕਾਰਨ ਫੈਕਟਰੀ ਮਾਲਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਮਾਨਸਿਕ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸੋ ਇਸ ਰੋਡ ’ਤੇ ਸਥਿਤ ਕਾਟਨ ਸਪਿਨ, ਸ਼ੈਲਰ ਅਤੇ ਫੈਕਟਰੀਆਂ ਦੇ ਮਾਲਕਾਂ, ਕਿਸਾਨਾਂ ਦੇ ਨਾਲ ਲੱਗਦੇ ਪਿੰਡਾਂ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਰਸਤੇ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋ ਸਕਣ।

Advertisement

Advertisement