For the best experience, open
https://m.punjabitribuneonline.com
on your mobile browser.
Advertisement

ਸਮਾਜਵਾਦੀ ਪਾਰਟੀ ਵੱਲੋਂ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ

07:31 AM Apr 15, 2024 IST
ਸਮਾਜਵਾਦੀ ਪਾਰਟੀ ਵੱਲੋਂ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
Advertisement

ਲਖਨਊ: ਸਮਾਜਵਾਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਯੂਪੀ ’ਚ ਸੱਤ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਡੋਮਰੀਆਗੰਜ ਸੀਟ ਤੋਂ ਸਾਬਕਾ ਸੰਸਦ ਮੈਂਬਰ ਭੀਸ਼ਮ ਸ਼ੰਕਰ ‘ਕੁਸ਼ਲ’ ਨੂੰ ਮੈਦਾਨ ’ਚ ਉਤਾਰਿਆ ਹੈ। ਪਾਰਟੀ ਸੁਪਰੀਮੋ ਅਖਿਲੇਸ਼ ਯਾਦਵ ਨੇ ਹੁਣ ਤੱਕ 57 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸਮਾਜਵਾਦੀ ਪਾਰਟੀ ਵੱਲੋਂ ‘ਐਕਸ’ ’ਤੇ ਜਾਰੀ ਸੂਚੀ ਮੁਤਾਬਕ ਸ਼੍ਰਵਸਤੀ ਤੋਂ ਮੌਜੂਦਾ ਸੰਸਦ ਮੈਂਬਰ ਤੇ ਬਸਪਾ ਦੇ ਸਾਬਕਾ ਆਗੂ ਰਾਮ ਸ਼੍ਰੋਮਣੀ ਵਰਮਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੰਤ ਕਬੀਰ ਨਗਰ ਤੋਂ ਸਾਬਕਾ ਵਿਧਾਇਕ ਲਕਸ਼ਮੀਨਾਥ ਉਰਫ਼ ਪੱਪੂ ਨਿਸ਼ਾਦ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ। ਬਾਬੂ ਸਿੰਘ ਕੁਸ਼ਵਾਹਾ ਨੂੰ ਜੌਨਪੁਰ, ਰਾਮਸ਼ੰਕਰ ਰਾਜਭਰ ਨੂੰ ਸਲੇਮਪੁਰ ਅਮਰਨਾਥ ਮੌਰਿਆ ਨੂੰ ਫੂਲਪੁਰ ਤੇ ਪ੍ਰਿਯਾ ਸਰੋਜ ਨੂੰ ਮਛਲੀਸ਼ਹਿਰ ਤੋਂ ਉਮੀਦਵਾਰ ਬਣਾਇਆ ਹੈ। -ਪੀਟੀਆਈ

Advertisement

Advertisement
Author Image

Advertisement
Advertisement
×