ਸਮਾਜਵਾਦੀ ਪਾਰਟੀ ਆਗੂ ਦੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ
07:28 AM Apr 01, 2024 IST
ਹਾਪੁੜ: ਸਮਾਜਵਾਦੀ ਪਾਰਟੀ ਆਗੂ ਅਤੇ ਪ੍ਰਾਪਰਟੀ ਡੀਲਰ ਜਹੀਰ ਸਲਮਾਨੀ ਦੀ ਪਤਨੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਸਲਮਾਨੀ ਦੀ ਪਤਨੀ ਨਾਜ਼ਰੀਨ (38) ਦੇ ਸਿਰ ’ਚ ਦੋ ਅਤੇ ਇਕ ਛਾਤੀ ’ਚ ਗੋਲੀ ਲੱਗੀ। ਉਸ ਨੂੰ ਗੰਭੀਰ ਹਾਲਤ ’ਚ ਦੇਵਨੰਦਨੀ ਹਸਪਤਾਲ ’ਚ ਪਹੁੰਚਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨਾਜ਼ਰੀਨ ਬੁਲੰਦਸ਼ਹਿਰ ਰੋਡ ’ਤੇ ਸਾਮਿਆ ਗਾਰਡਨ ’ਚ ਰਹਿੰਦੀ ਸੀ ਅਤੇ ਉਹ ਸਲਮਾਨੀ ਦੀ ਦੂਜੀ ਪਤਨੀ ਸੀ। ਹਮਲੇ ਵੇਲੇ ਨਾਜ਼ਰੀਨ ਘਰ ’ਚ ਇਕੱਲੀ ਸੀ ਅਤੇ ਹਮਲਾਵਰਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਾਣਕਾਰੀ ਮੁਤਾਬਕ ਘਟਨਾ ਵੇਲੇ ਸਲਮਾਨੀ ਮੇਰਠ ’ਚ ਸੀ। -ਆਈਏਐੱਨਐੱਸ
Advertisement
Advertisement