Salman Khan: ਮੁੰਬਈ ਪੁਲੀਸ ਹੈਲਪਲਾਈਨ ’ਤੇ ਸਲਮਾਨ ਖਾਨ ਲਈ ਧਮਕੀ ਭਰਿਆ ਸੁਨੇਹਾ, ਮਾਮਲਾ ਦਰਜ
11:49 AM Apr 14, 2025 IST
ਮੁੰਬਈ, 14 ਅਪਰੈਲ
Advertisement
Salman Khan: ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲੀਸ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਇਕ ਸੁਨੇਹਾ ਮਿਲਿਆ ਹੈ ਅਤੇ ਇਸ ਸਬੰਧ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਟ੍ਰੈਫਿਕ ਪੁਲੀਸ ਦੀ ਵਟਸਐਪ ਹੈਲਪਲਾਈਨ 'ਤੇ ਪ੍ਰਾਪਤ ਹੋਏ ਸੁਨੇਹੇ ਵਿੱਚ ਅਦਾਕਾਰ ਦੀ ਕਾਰ ਨੂੰ ਉਡਾਉਣ ਅਤੇ ਉਸਦੇ ਘਰ ਵਿਚ ਦਾਖਲ ਹੋ ਕੇ ਉਸਨੂੰ ਕੁੱਟਣ ਦੀ ਧਮਕੀ ਦਿੱਤੀ। ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦੇਣ ਉਪਰੰਤ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਟ੍ਰੈਫਿਕ ਪੁਲੀਸ ਹੈਲਪਲਾਈਨ ਨੂੰ ਹਾਲ ਹੀ ਵਿਚ 59 ਸਾਲਾ ਅਦਾਕਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ ਧਮਕੀ ਭਰੇ ਸੁਨੇਹੇ ਮਿਲੇ ਹਨ। -ਪੀਟੀਆਈ
Advertisement
Advertisement