ਸਲਮਾਨ ਖਾਨ ਨੇ ‘ਦਿਲ ਦੇ ਟੁਕੜੇ’ ਨਾਲ ਤਸਵੀਰ ਸਾਂਝੀ ਕੀਤੀ
ਨਵੀਂ ਦਿੱਲੀ: ਅਦਾਕਾਰ ਸਲਮਾਨ ਖਾਨ, ਦੀਵਾਲੀ ’ਤੇ ਫ਼ਿਲਮ ‘ਟਾਈਗਰ 3’ ਦੇ ਰਿਲੀਜ਼ ਹੋਣ ਦੀ ਤਿਆਰੀ ਕਰ ਰਿਹਾ ਹੈ। ਉਸ ਨੇ ਇੰਸਟਾਗ੍ਰਾਮ ’ਤੇ ਇੱਕ ਕੁੜੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਕੈਪਸ਼ਨ ਵਿੱਚ ਕੁੜੀ ਨੂੰ ਸੰਬੋਧਨ ਹੁੰਦਿਆਂ ‘ਮੇਰੇ ਦਿਲ ਦਾ ਇੱਕ ਟੁਕੜਾ’ ਲਿਖਿਆ ਹੈ। ਸਲਮਾਨ ਖਾਨ ਅਤੇ ਕੁੜੀ ਨੇ ਚਿੱਟੇ ਰੰਗ ਦੇ ਟਰੈਕਸੂਟ ਪਾਏ ਹੋਏ ਸਨ। ਸੁਪਰਸਟਾਰ ਨੇ ਇਸ ਲੜਕੀ ਨੂੰ ਫੜਿਆ ਹੋਇਆ ਸੀ ਜਦੋਂਕਿ ਉਸ ਦੀ ਪਿੱਠ ਕੈਮਰੇ ਵੱਲ ਸੀ। ਲੜਕੀ ਦੇ ਲੰਬੇ ਕਾਲੇ ਵਾਲ ਸਨ। ਉਹ ਦੋਵੇਂ ਸੋਚਾਂ ਵਿੱਚ ਗੁਆਚੇ ਹੋਏ ਜਾਪਦੇ ਸਨ। ਉਸ ਦੇ ਪ੍ਰਸ਼ੰਸਕ ਹੈਰਾਨ ਹਨ ਕਿ ਇਹ ਕੁੜੀ ਕੌਣ ਹੈ। ਜਦੋਂਕਿ ਕੁਝ ਲੋਕਾਂ ਨੇ ਪੁੱਛਿਆ ਕਿ ਕੀ ਇਹ ਉਨ੍ਹਾਂ ਦੀ ਭਵਿੱਖ ਦੀ ‘ਭਾਬੀ’ ਹੈ। ਕਈਆਂ ਨੇ ਇਹ ਅੰਦਾਜ਼ਾ ਲਗਾਇਆ ਕਿ ਇਹ ਕੁੜੀ ਉਸ ਦੀ ਭਤੀਜੀ ਅਲੀਜ਼ਾ ਅਗਨੀਹੋਤਰੀ ਸੀ। ਇਸ ਸਬੰਧੀ ਸੰਗੀਤਾ ਬਿਜਲਾਨੀ ਨੇ ਵੀ ਟਿੱਪਣੀ ਕੀਤੀ। ਜ਼ਿਕਰਯੋਗ ਹੈ ਕਿ ‘ਟਾਈਗਰ’ ਫ੍ਰੈਂਚਾਈਜ਼ੀ ਸਟਾਰ ਦਾ ‘ਤ੍ਰਿਦੇਵ’ ਅਭਨਿੇਤਰੀ ਨਾਲ ਲੰਬੇ ਸਮੇਂ ਤੋਂ ਰੋਮਾਂਸ ਚਲਦਾ ਸੀ। ਸਲਮਾਨ ਖਾਨ ਨਵੀਂ ਫਿਲਮ ‘ਟਾਈਗਰ 3’ ਲਈ ਤਿਆਰੀ ਕਰ ਰਿਹਾ ਹੈ। ਫ਼ਿਲਮ ਵਿੱਚ ਅਦਾਕਾਰਾ ਕੈਟਰੀਨਾ ਕੈਫ ਉਸ ਨਾਲ ਨਾਲ ਦਿਖਾਈ ਦੇਵੇਗੀ। ਇਹ ਫ਼ਿਲਮ 10 ਨਵੰਬਰ ਨੂੰ ਸਨਿੇਮਾਘਰਾਂ ਦਾ ਸ਼ਿੰਗਾਰ ਬਣੇਗੀ। -ਆਈਏਐੱਨਐੱਸ