ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਲਮਾਨ ਖਾਨ ਵੱਲੋਂ ਵਰੁਣ ਤੇਜ ਦੀ ਫਿਲਮ ‘ਅਪਰੇਸ਼ਨ ਵੈਲੇਨਟਾਈਨ’ ਦਾ ਟਰੇਲਰ ਜਾਰੀ

07:20 AM Feb 21, 2024 IST

ਮੁੰਬਈ: ਬੌਲੀਵੁਡ ਸੁਪਰਸਟਾਰ ਸਲਮਾਨ ਖਾਨ ਨੇ ਵਰੁਣ ਤੇਜ ਅਤੇ ਮਾਨੁਸ਼ੀ ਛਿੱਲਰ ਦੀ ਫਿਲਮ ‘ਅਪਰੇਸ਼ਨ ਵੈਲੇਨਟਾਈਨ’ ਦਾ ਹਿੰਦੀ ਟਰੇਲਰ ਰਿਲੀਜ਼ ਕੀਤਾ। ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਿਸ ਦਾ ਨਿਰਦੇਸ਼ਨ ਸ਼ਕਤੀ ਪ੍ਰਤਾਪ ਸਿੰਘ ਹਾਡਾ ਨੇ ਕੀਤਾ ਹੈ। ਇਹ ਫਿਲਮ ਸਾਲ 2019 ਵਿਚ ਹੋਏ ਪੁਲਵਾਮਾ ਹਮਲੇ ਤੇ ਉਸ ਤੋਂ ਬਾਅਦ ਭਾਰਤ ਵਲੋਂ ਕੀਤੀ ਏਅਰ ਸਟ੍ਰਾਇਕ ’ਤੇ ਆਧਾਰਿਤ ਹੈ। ਸਲਮਾਨ ਨੇ ਇੰਸਟਾਗ੍ਰਾਮ ’ਤੇ ਸਟੋਰੀ ਸ਼ੇਅਰ ਕੀਤੀ ਹੈ ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਜੋ ਹੋਗਾ ਦੇਖਾ ਜਾਏਗਾ! ਇਸ ਸ਼ਾਨਦਾਰ ਫਿਲਮ ਦਾ ਪੋਸਟਰ ਜਾਰੀ ਕਰਕੇ ਖੁਸ਼ੀ ਹੋਈ, ਵਰੁਣ ਅਤੇ ਉਸ ਦੀ ਟੀਮ ਨੂੰ ਪਹਿਲੀ ਮਾਰਚ ਲਈ ਸ਼ੁੱਭਕਾਮਨਾਵਾਂ।’ ਇਸ ਫਿਲਮ ਦਾ ਤੇਲਗੂ ਵਿੱਚ ਟਰੇਲਰ ਅਦਾਕਾਰ ਰਾਮ ਚਰਨ ਵਲੋਂ ਆਨਲਾਈਨ ਜਾਰੀ ਕੀਤਾ ਗਿਆ ਸੀ। ਫਿਲਮ ਦੇ ਟਰੇਲਰ ਵਿਚ ਵਰੁਣ ਤੇਜ ਇੰਡੀਅਨ ਏਅਰ ਫੋਰਸ ਦੇ ਪਾਇਲਟ ਵਜੋਂ ਨਜ਼ਰ ਆਉਂਦਾ ਹੈ ਜੋ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਤਿਆਰ ਹੈ, ਜਦੋਂ ਕਿ ਮਾਨੁਸ਼ੀ ਏਅਰ ਫੋਰਸ ਰਾਡਾਰ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਫਿਲਮ ਦੀ ਕਹਾਣੀ ਸ਼ਕਤੀ ਪ੍ਰਤਾਪ ਸਿੰਘ ਹਾਡਾ, ਆਮਿਰ ਖਾਨ ਅਤੇ ਸਿਧਾਰਥ ਰਾਜ ਕੁਮਾਰ ਨੇ ਲਿਖੀ ਹੈ। ਫਿਲਮ ਪਹਿਲੀ ਮਾਰਚ ਨੂੰ ਤੇਲਗੂ ਅਤੇ ਹਿੰਦੀ ਵਿੱਚ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Advertisement