For the best experience, open
https://m.punjabitribuneonline.com
on your mobile browser.
Advertisement

ਧੋਨੀ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਇਆ ਸਲਮਾਨ

08:18 AM Jul 08, 2024 IST
ਧੋਨੀ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਇਆ ਸਲਮਾਨ
Advertisement

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੀਤੀ ਰਾਤ ਆਪਣੀ ਪਤਨੀ ਸਾਕਸ਼ੀ ਧੋਨੀ ਅਤੇ ਕੁਝ ਖਾਸ ਦੋਸਤਾਂ ਨਾਲ ਆਪਣਾ 43ਵਾਂ ਜਨਮ ਦਿਨ ਮਨਾਇਆ। ਬੌਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਇਨ੍ਹਾਂ ਜਸ਼ਨਾਂ ਵਿੱਚ ਸ਼ਾਮਲ ਹੋਇਆ। ਉਸ ਨੇ ਧੋਨੀ ਦੀ ਕੇਕ ਕੱਟਦਿਆਂ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਤਸਵੀਰ ਵਿੱਚ ਸਲਮਾਨ, ਧੋਨੀ ਵੱਲ ਦੇਖ ਕੇ ਮੁਸਕਰਾਉਂਦਾ ਨਜ਼ਰ ਆ ਰਿਹਾ ਹੈ। ਤਸਵੀਰ ਸਾਂਝੀ ਕਰਦਿਆਂ ਉਸ ਨੇ ਲਿਖਿਆ ‘ਜਨਮ ਦਿਨ ਮੁਬਾਰਕ ਕਪਤਾਨ ਸਾਹਿਬ।’ ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਧੋਨੀ ਸਲਮਾਨ ਖਾਨ ਨੂੰ ਕੇਕ ਖੁਆਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਾਕਸ਼ੀ ਨੇ ਵੀ ਧੋਨੀ ਦੀ ਕੇਕ ਕੱਟਦਿਆਂ ਦੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਧੋਨੀ ਕੇਕ ਕੱਟ ਕੇ ਸਾਕਸ਼ੀ ਨੂੰ ਖੁਆਉਂਦਾ ਹੈ ਅਤੇ ਸਾਕਸ਼ੀ ਆਪਣੇ ਪਤੀ ਧੋਨੀ ਦੇ ਪੈਰੀਂ ਹੱਥ ਲਾਉਂਦੀ ਨਜ਼ਰ ਆ ਰਹੀ ਹੈ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement