‘ਟਾਈਗਰ 3’ ਦੀ ਸਕਰੀਨਿੰਗ ਮੌਕੇ ਖੂਬ ਨੱਚੇ ਸਲਮਾਨ ਤੇ ਕੈਟਰੀਨਾ
08:43 AM Nov 19, 2023 IST
Advertisement
ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਫਿਲਮ ‘ਟਾਈਗਰ 3’ ਦੀ ਸਕਰੀਨਿੰਗ ਮੌਕੇ ਗੀਤ ‘ਲੇਕੇ ਪ੍ਰਭੂ ਕਾ ਨਾਮ’ ਉੱਤੇ ਨੱਚਦੇ ਨਜ਼ਰ ਆਏ। ਇੱਕ ਵੀਡੀਓ ਵਿੱਚ ਇਮਰਾਨ ਹਾਸ਼ਮੀ ਅਤੇ ਕੈਟਰੀਨਾ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਨਜ਼ਰ ਆਉਂਦੇ ਹਨ। ਇਮਰਾਨ ਨੇ ਕਿਹਾ, ‘‘ਫਿਲਮ ਦੀਵਾਲੀ ’ਤੇ ਰਿਲੀਜ਼ ਹੋਈ, ਜਿਸ ਨੂੰ ਬਾਕਸ ਆਫਿਸ ਲਈ ਸਭ ਤੋਂ ਘੱਟ ਕਾਰੋਬਾਰ ਵਾਲਾ ਦਿਨ ਮੰਨਿਆ ਜਾਂਦਾ ਹੈ ਪਰ ਕਮਾਈ ਦੇਖ ਕੇ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਲੋਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ।’’ ਇਸ ਦੌਰਾਨ ਸਲਮਾਨ ਨੇ ਫਿਲਮ ‘ਟਾਈਗਰ 4’ ਬਣਾਉਣ ਦੇ ਸੰਕੇਤ ਵੀ ਦਿੱਤੇ। ਇਮਰਾਨ ਹਾਸ਼ਮੀ ਨੇ ‘ਟਾਈਗਰ 3’ ਲਈ ਸਲਮਾਨ ਦੀ ਤਾਰੀਫ਼ ਕਰਦਿਆਂ ਕਿਹਾ, ‘‘ਉਸ ਨਾਲ ਕੰਮ ਕਰਨਾ ਬਹੁਤ ਸੌਖਾ ਸੀ। ਮੈਨੂੰ ਉਸ ਦੀ ਆਦਤ ਪੈ ਗਈ ਹੈ ਹਾਲਾਂਕਿ ਇਹ ਨਜ਼ਰ ਨਹੀਂ ਆਉਂਦਾ।’’ ਇਸ ਦੇ ਜਵਾਬ ਵਿੱਚ ਸਲਮਾਨ ਨੇ ਕਿਹਾ, ‘‘ਇਸ ਫਿਲਮ ਵਿੱਚ ਇਹ ਨਜ਼ਰ ਨਹੀਂ ਆਉਂਦਾ, ਅਗਲੀ ਫਿਲਮ ਵਿੱਚ ਦਿਖਾਇਆ ਜਾਵੇਗਾ।’’ -ਆਈਏਐੱਨਐੱਸ
Advertisement
Advertisement