ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੱਕ ਕਰੋੜ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਸੇਲਜ਼ਮੈਨ ਕਾਬੂ

07:51 AM Apr 01, 2024 IST

ਠਾਣੇ (ਮਹਾਰਾਸ਼ਟਰ), 31 ਮਾਰਚ
ਪੁਲੀਸ ਨੇ ਮਹਾਰਾਸ਼ਟਰ ਦੇ ਠਾਣੇ ਸ਼ਹਿਰ ਵਿੱਚ ਇੱਕ ਦੁਕਾਨ ਤੋਂ 1.05 ਕਰੋੜ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਪਾੜਾ ਪੁਲੀਸ ਥਾਨੇ ਦੇ ਸੀਨੀਅਰ ਇੰਸਪੈਕਟਰ ਅਭੈ ਮਹਾਜਨ ਨੇ ਕਿਹਾ ਕਿ ਮੁਲਜ਼ਮ ਰਾਹੁਲ ਜੈਅੰਤੀਲਾਲ ਮਹਿਤਾ ਨੂੰ 26 ਮਾਰਚ ਨੂੰ ਉਦੋਂ ਮੀਰਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਮਹਿਲਾ ਮਿੱਤਰ ਨੂੰ ਮਿਲਣ ਲਈ ਪਹੁੰਚਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਤਾਲੋ ਪਾਲੀ ਖੇਤਰ ਵਿੱਚ ਸਥਿਤ ਗਹਿਣਿਆਂ ਦੀ ਦੁਕਾਨ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੁਕਾਨ ਮਾਲਕ ਨੇ 25 ਮਾਰਚ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀ ਨੇ ਦੱਸਿਆ ਕਿ ਮਹਿਤਾ ਨੇ ਨਵੰਬਰ 2023 ਤੋਂ ਮਾਰਚ 2024 ਵਿੱਚ ਕਥਿਤ ਤੌਰ ’ਤੇ 70 ਗਹਿਣੇ ਚੋਰੀ ਕੀਤੇ, ਜਿਨ੍ਹਾਂ ਦੀ ਕੀਮਤ 1,05, 55,766 ਰੁਪਏ ਸੀ। ਮੁਲਜ਼ਮ ਅੱਠ ਮਾਰਚ ਤੋਂ ਕੰਮ ’ਤੇ ਨਹੀਂ ਆਇਆ। ਉਸ ਦੀ ਪਤਨੀ ਨੇ 15 ਮਾਰਚ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮੁਲਜ਼ਮ ਮੁੰਬਈ, ਮੱਧਪ੍ਰਦੇਸ਼ ਦੇ ਇੰਦੌਰ, ਗੁਜਰਾਤ ਅਤੇ ਹੋਰ ਸਥਾਨਾਂ ਵਿੱਚ ਛੁਪਦਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਹਿਲਾ ਮਿੱਤਰ ਨੂੰ ਮਿਲਣ ਆਇਆ ਤਾਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਚੋਰੀ ਦੇ ਪੈਸਿਆਂ ਨਾਲ ਐਸ਼ ਕੀਤੀ ਅਤੇ ਆਲੀਸ਼ਾਨ ਹੋਟਲਾਂ ਵਿੱਚ ਦਿਨ ਬਿਤਾਏ। -ਪੀਟੀਆਈ

Advertisement

Advertisement