For the best experience, open
https://m.punjabitribuneonline.com
on your mobile browser.
Advertisement

ਨਕਲੀ ਦੁੱਧ ਅਤੇ ਪਨੀਰ ਸਣੇ ਮਿਆਦ ਪੁੱਗੇ ਖਾਧ ਪਦਾਰਥਾਂ ਦੀ ਨਵੀਂ ਪੈਕਿੰਗ ਦੀ ਵਿਕਰੀ ਜ਼ੋਰਾਂ ’ਤੇ

06:59 AM Jan 23, 2024 IST
ਨਕਲੀ ਦੁੱਧ ਅਤੇ ਪਨੀਰ ਸਣੇ ਮਿਆਦ ਪੁੱਗੇ ਖਾਧ ਪਦਾਰਥਾਂ ਦੀ ਨਵੀਂ ਪੈਕਿੰਗ ਦੀ ਵਿਕਰੀ ਜ਼ੋਰਾਂ ’ਤੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 22 ਜਨਵਰੀ
ਸਥਾਨਕ ਸ਼ਹਿਰ ਅਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿੱਚ ਨਕਲੀ ਦੁੱਧ, ਪਨੀਰ ,ਘਿਓ, ਮਠਿਆਈਆਂ ਸਣੇ ਮਿਆਦ ਪੁੱਗੇ ਪੀਣ ਵਾਲੇ ਬੋਤਲ ਬੰਦ ਅਤੇ ਖਾਣ ਵਾਲੇ ਲਿਫ਼ਾਫ਼ਾ ਤੇ ਡੱਬਾ ਬੰਦ ਗ਼ੈਰ-ਮਿਆਰੀ ਪਦਾਰਥਾਂ ਦੀ ਵਿਕਰੀ ਜ਼ੋਰਾਂ ’ਤੇ ਹੈ।ਉਂਜ ,ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਕਰਕੇ ਪੀਣ ਅਤੇ ਖਾਣ ਵਾਲੇ ਪਦਾਰਥਾਂ ਦੇ ਨਮੂਨੇ ਭਰਦੇ ਰਹਿੰਦੇ ਹਨ, ਜਦ ਕਿ ਸ਼ਹਿਰ ਵਿੱਚ ਅਜਿਹੇ ਗ਼ੈਰ ਮਿਆਰੀ ਪਦਾਰਥਾਂ ਦੀ ਵਿਕਰੀ ਧੜੱਲੇ ਨਾਲ ਹੋ ਰਹੀ। ਵਿਭਾਗ ਸ਼ਹਿਰ ਅੰਦਰ ਇੱਕ ਅਜਿਹੇ ਖੇਤਰ ਤੋਂ ਵੀ ਬੇ-ਖ਼ਬਰ ਜਾਪਦਾ ਹੈ, ਜਿੱਥੇ ਮਿਆਦ ਪੁੱਗ ਚੁੱਕਿਆ ਦਾਲ-ਭੁਜੀਆ, ਕੁਰਕੁਰੇ, ਲੇਜ,ਬਿਸਕੁਟ ਅਤੇ ਹੋਰ ਖਾਧ ਉਤਪਾਦਾਂ ਨੂੰ ਨਵੀਂ ਮਿਆਦ ਪੁੱਗਣ ਦੀ ਤਰੀਕਾਂ ਨਾਲ ਦੁਬਾਰਾ ਲਿਫ਼ਾਫ਼ਿਆਂ, ਰੈਪਰਾਂ ਅਤੇ ਡੱਬਿਆਂ ਵਿੱਚ ਪੈਕ ਕਰਕੇ ਵੇਚਿਆ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ.ਪੁਨੀਤ ਸਿੱਧੂ ਦਾ ਕਹਿਣਾ ਹੈ ਕਿ ਇਹ ਮਾਮਲੇ ਕਮਿਸ਼ਨਰ ਫੂਡ ਅਤੇ ਸਹਾਇਕ ਕਮਿਸ਼ਨਰ ਫੂਡ ਦੇਖਦਾ ਹੈ। ਕਮਿਸ਼ਨਰ ਫੂਡ ਦਿਵਿਆਜੋਤ ਕੌਰ ਨੇ ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਨਾਲ ਗੱਲ ਕਰਨ ਲਈ ਕਿਹਾ। ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਕਿਹਾ ਕਿ ਉਹ ਸਮੇਂ- ਸਮੇਂ ਸਿਰ ਖਾਧ ਪਦਾਰਥਾਂ ਦੇ ਨਮੂਨੇ ਭਰਦੇ ਰਹਿੰਦੇ ਹਨ ਤੇ ਇਨ੍ਹਾਂ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਮਿਆਰੀ ਤੇ ਸ਼ੁੱਧ ਖਾਧ ਪਦਾਰਥ ਵੇਚਣ ਦੀ ਹਦਾਇਤ ਵੀ ਕਰਦੇ ਰਹਿੰਦੇ ਹਨ। ਇਸ ਮਾਮਲੇ ਸਬੰਧੀ ਵੀ ਚੈਕਿੰਗ ਕਰਕੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×