For the best experience, open
https://m.punjabitribuneonline.com
on your mobile browser.
Advertisement

ਯੂਟੀ ਦੇ ਸਰਕਾਰੀ ਸਕੂਲਾਂ ’ਚ ਕੰਪਿਊਟਰ ਇੰਸਟਰੱਕਟਰਾਂ ਦੀ ਤਨਖਾਹ ਵਧੀ

07:48 AM Mar 12, 2024 IST
ਯੂਟੀ ਦੇ ਸਰਕਾਰੀ ਸਕੂਲਾਂ ’ਚ ਕੰਪਿਊਟਰ ਇੰਸਟਰੱਕਟਰਾਂ ਦੀ ਤਨਖਾਹ ਵਧੀ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 11 ਮਾਰਚ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਕੰਪਿਊਟਰ ਇੰਸਟਰੱਕਟਰਾਂ ਦੀ ਤਨਖਾਹ ਆਖਰ ਵਧ ਗਈ ਹੈ। ਤਨਖਾਹ ਵਧਾਉਣ ਵਿਚ ਕਈ ਤਕਨੀਕੀ ਖਾਮੀਆਂ ਸਨ ਜਿਸ ਨੂੰ ਦੂਰ ਕਰਨ ਲਈ ਸਿੱਖਿਆ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ। ਹੁਣ ਜੂਨੀਅਰ ਕੰਪਿਊਟਰ ਇੰਸਟਰੱਕਟਰ ਦੀ ਤਨਖਾਹ 31626 ਰੁਪਏ ਤੋਂ ਵਧ ਕੇ 34156 ਰੁਪਏ ਅਤੇ ਸੀਨੀਅਰ ਕੰਪਿਊਟਰ ਇੰਸਟਰੱਕਟਰ ਦੀ ਤਨਖਾਹ 38203 ਰੁਪਏ ਤੋਂ ਵਧ ਕੇ 41259 ਰੁਪਏ ਹੋ ਗਈ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ 2020 ਤੋਂ ਬਾਅਦ ਕੰਮ ਕਰ ਰਹੇ ਕੰਪਿਊਟਰ ਇੰਸਟਰਕਟਰਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ, ਜਿਸ ਲਈ ਜੁਆਇੰਟ ਟੀਚਰਜ਼ ਐਸੋਸੀਏਸ਼ਨ ਨੇ ਅਧਿਆਪਕ ਆਗੂ ਅਰਵਿੰਦ ਰਾਣਾ ਦੀ ਅਗਵਾਈ ਹੇਠ ਯਤਨ ਕੀਤੇ। ਜੇਟੀਏ ਦੇ ਕਨਵੀਨਰ ਡਾ. ਰਮੇਸ਼ ਚੰਦਰ ਸ਼ਰਮਾ, ਚੇਅਰਮੈਨ ਰਣਵੀਰ ਝੋਰੜ, ਕਾਨੂੰਨੀ ਸਲਾਹਕਾਰ ਅਰਵਿੰਦ ਰਾਣਾ, ਜਨਰਲ ਸਕੱਤਰ ਅਜੈ ਸ਼ਰਮਾ, ਕੋ-ਕਨਵੀਨਰ ਸੰਗੀਤਾ ਰਾਣੀ ਅਤੇ ਕੋ-ਕਨਵੀਨਰ ਦਿਨੇਸ਼ ਦਹੀਆ ਨੇ ਕਿਹਾ ਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਨਿੱਜੀ ਦਖਲ ਦੇ ਕੇ ਉਚ ਅਧਿਕਾਰੀਆਂ ਨਾਲ ਰਾਬਤਾ ਬਣਾਇਆ।

Advertisement

ਸਤਨਾਮ ਸੰਧੂ ਨੇ ਅਧਿਆਪਕਾਂ ਦਾ ਮਸਲਾ ਹੱਲ ਕਰਵਾਇਆ

ਜੀਟੀਏ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕੰਪਿਊਟਰ ਇੰਸਟਰੱਕਟਰਾਂ ਦੀ ਤਨਖਾਹ ਦੀ ਫਾਈਲ ’ਤੇ ਉਚ ਅਧਿਕਾਰੀਆਂ ਨੇ ਇਤਰਾਜ਼ ਲਾ ਦਿੱਤਾ ਸੀ ਪਰ ਮਸਲਾ ਹੱਲ ਨਾ ਹੋਇਆ। ਇਸ ਤੋਂ ਬਾਅਦ ਅਧਿਆਪਕਾਂ ਨੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਯੂਟੀ ਦੇ ਪ੍ਰਸ਼ਾਸਕ ਨਾਲ ਪੱਤਰ ਵਿਹਾਰ ਕੀਤਾ। ਇਸ ਤੋਂ ਇਲਾਵਾ ਸ੍ਰੀ ਸੰਧੂ ਨੇ ਪ੍ਰਸ਼ਾਸਕ ਨਾਲ ਇਸ ਮਾਮਲੇ ’ਤੇ ਨਿੱਜੀ ਮੁਲਾਕਾਤ ਵੀ ਕੀਤੀ ਜਿਸ ਤੋਂ ਬਾਅਦ ਅਧਿਆਪਕਾਂ ਦੀ ਤਨਖਾਹ ਤੇ ਹੋਰ ਮਸਲੇ ਹੱਲ ਹੋਏ।

Advertisement
Author Image

Advertisement
Advertisement
×