ਸਕੂਲ ਵਿੱਚ ਸਲਾਦ ਸਜਾਵਟ ਮੁਕਾਬਲੇ
08:44 AM Sep 29, 2024 IST
ਮਾਨਸਾ
Advertisement
ਡੀਏਵੀ ਸਕੂਲ ਮਾਨਸਾ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਪੌਸ਼ਟਿਕ ਸਲਾਦ ਸਜਾਵਟ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਕੱਚੀਆਂ ਸਬਜ਼ੀਆਂ, ਫਲਾਂ ਅਤੇ ਪੁੰਗਰੀਆਂ ਦਾਲਾਂ ਦੀ ਵਰਤੋਂ ਕਰਕੇ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਆਕਾਰ ਬਣਾਏ ਗਏ। ਵਿਦਿਆਰਥੀਆਂ ਵੱਲੋਂ ਫਲਾਂ ਅਤੇ ਸਬਜ਼ੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਉਣ ਦੇ ਹੁਨਰ ਦਾ ਮੁਲਾਂਕਣ ਕੀਤਾ ਗਿਆ। ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ’ਚ ਪਹਿਲੀ ਜਮਾਤ ਦੇ ਵਿਦਿਆਰਥੀ ਤਿਸ਼ਾ ਨੇ ਪਹਿਲਾ, ਲੋਕਾਂਕਸ਼ਾ ਨੇ ਦੂਜਾ ਅਤੇ ਆਰਾਧਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੀ ਜਾਮਤ ਦੇ ਮੁਕਾਬਲੇ ’ਚ ਇਸ਼ੀਕਾ ਪਹਿਲੇ, ਯੁਵਰਾਜ ਸਿੰਘ ਮਿੱਤਲ ਦੂਜੇ, ਅਜੀਤ ਕੌਰ ਤੇ ਸਮਾਇਰਾ ਤੀਜੇ ਸਥਾਨ ’ਤੇ ਰਹੇ। -ਪੱਤਰ ਪ੍ਰੇਰਕ
Advertisement
Advertisement