For the best experience, open
https://m.punjabitribuneonline.com
on your mobile browser.
Advertisement

ਐਨਕੇ ਸ਼ਰਮਾ ਵੱਲੋਂ ਸਾਕਸ਼ੀ ਚੌਧਰੀ ਦਾ ਸਨਮਾਨ

08:37 AM Feb 28, 2024 IST
ਐਨਕੇ ਸ਼ਰਮਾ ਵੱਲੋਂ ਸਾਕਸ਼ੀ ਚੌਧਰੀ ਦਾ ਸਨਮਾਨ
ਸਾਕਸ਼ੀ ਚੌਧਰੀ ਨੂੰ ਵਧਾਈ ਦਿੰਦੇ ਹੋਏ ਸਾਬਕਾ ਵਿਧਾਇਕ ਐਨਕੇ ਸ਼ਰਮਾ। -ਫੋਟੋ: ਰੂਬਲ
Advertisement

ਜ਼ੀਰਕਪੁਰ: ਇੱਥੋਂ ਦੇ ਵਸਨੀਕ ਪਵਨ ਲਾਲ ਦੀ ਹੋਣਹਾਰ ਧੀ ਸਾਕਸ਼ੀ ਚੌਧਰੀ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ ਬ੍ਰਾਂਚ) ਦੀ ਪ੍ਰੀਖਿਆ ਪਾਸ ਕਰ ਕੇ ਜੱਜ ਬਣ ਕੇ ਆਪਣਾ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ। ਸਾਕਸ਼ੀ ਚੌਧਰੀ ਸਾਬਕਾ ਕੌਂਸਲਰ ਭਰਤ ਭੂਸ਼ਣ ਚੌਧਰੀ ਦੀ ਭਤੀਜੀ ਹੈ। ਸਾਕਸ਼ੀ ਦੇ ਜੱਜ ਬਣਨ ’ਤੇ ਸਾਬਕਾ ਵਿਧਾਇਕ ਐਨਕੇ ਸ਼ਰਮਾ ਨੇ ਉਨ੍ਹਾਂ ਦੇ ਘਰ ਜਾ ਕੇ ਸਾਕਸ਼ੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜੱਜ ਚੁਣੇ ਜਾਣ ਪਿੱਛੇ ਸਾਕਸ਼ੀ ਦੀ ਸਖ਼ਤ ਮਿਹਨਤ ਹੈ। ਇਸ ਮੌਕੇ ਸਾਕਸ਼ੀ ਦੀ ਮਾਤਾ ਮੀਨਾ ਰਾਣੀ ਦੱਸਿਆ ਉਸ ਨੂੰ ਬਚਪਨ ਤੋਂ ਹੀ ਜੱਜ ਬਣਨਾ ਚਾਹੁੰਦੀ ਸੀ। ਇਸ ਮੌਕੇ ਸਾਕਸ਼ੀ ਨੇ ਦੱਸਿਆ ਕਿ ਉਸ ਦੀ ਕਾਮਯਾਬੀ ਵਿਚ ਉਸ ਦੇ ਮਾਪਿਆਂ ਤੇ ਅਧਿਆਪਕਾਂ ਦਾ ਯੋਗਦਾਨ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×