ਸੰਤ ਢੱਕੀ ਸਾਹਿਬ ਵਾਲਿਆਂ ਨੇ ਕੀਰਤਨ ਦੀਵਾਨ ਸਜਾਏ
11:20 AM Oct 12, 2024 IST
ਪਾਇਲ: ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁਖੀ ਸੰਤ ਦਰਸ਼ਨ ਸਿੰਘ ਖਾਲਸਾ ਨੇ ਤਪੋਬਣ ਧਰਮ ਪ੍ਰਚਾਰ ਲਹਿਰ ਤਹਿਤ ਸ਼ਹਿਰ ਪੂਨਾ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਿੰਪਰੀ, ਗੁਰਦੁਆਰਾ ਵਾਹਿਗੁਰੂ ਗੁਰੂ ਨਾਨਕ ਮਾਨਸਰੋਵਰ, ਗੁਰਦੁਆਰਾ ਬਾਬਾ ਜੀ ਕੀ ਪਾਠਸ਼ਾਲਾ, ਡੇਰਾ ਬਾਬਾ ਥਾਹਰਿਆ ਸਿੰਘ ਅਤੇ ਡੇਰਾ ਬਾਬਾ ਮੂਲ ਸਿੰਘ ਦਰਬਾਰ ਵਿੱਚ ਕੀਰਤਨ ਦੀਵਾਨ ਸਜਾਏ। ਉਨ੍ਹਾਂ ਸੰਗਤ ਨੂੰ ਦੱਸਿਆ ਕਿ ਪ੍ਰਮਾਤਮਾ ਦਾ ਨਾਮ ਸਾਰੇ ਦੁੱਖਾਂ ਕਲੇਸ਼ਾਂ, ਸਰੀਰਕ ਤੇ ਮਾਨਸਿਕ ਰੋਗਾਂ, ਚਿੰਤਾਵਾਂ ਦੀ ਦਾਰੂ ਹੈ। ਉਨ੍ਹਾਂ ਕਿਹਾ ਕਿ ਮਨੁੱਖਾਂ ਜਨਮ ਨੂੰ ਨਾਮ ਜੱਪ ਕੇ ਸਫਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਗੂਰ ਘਰਾਂ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement