ਸੈਣੀ ਨੇ ਨਾਬਾਲਗ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
07:44 AM Nov 09, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਿੰਡ ਕਸੀਥਲ ਜਾ ਕੇ ਬਲਵਿੰਦਰ ਸਿੰਘ ਦੇ ਇਕਲੌਤੇ 15 ਸਾਲ ਦੇ ਪੁੱਤਰ ਸੁਖਬੀਰ ਸੈਣੀ ਦੀ ਅਚਾਨਕ ਮੌਤ ’ਤੇ ਡੂੰਘੇ ਦੁੱਖ ਪ੍ਰਗਟਾਇਆ। ਮੁੱਖ ਮੰਤਰੀ ਨੇ ਬਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਦਿਲਾਸਾ ਦਿੰਦਿਆ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਖੜ੍ਹੇ ਹਨ । ਉਨਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਪਰਿਵਾਰ ’ਤੇ ਜੋ ਦੁੱਖਾਂ ਦਾ ਪਹਾੜ ਡਿੱਗਿਆ ਹੈ, ਉਹ ਅਸਹਿ ਤੇ ਬਹੁਤ ਹੀ ਦਰਦਨਾਕ ਹੈ ਪਰ ਰੱਬ ਦੇ ਭਾਣੇ ਨੂੰ ਕਿਵੇਂ ਕੋਈ ਟਾਲ ਸਕਦਾ ਹੈ। ਉਨਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਡਾ. ਪਵਨ ਸੈਣੀ, ਨਾਰਨੌਲ ਨਗਰ ਕੌਂਸਲ ਦੇ ਚੇਅਰਮੈਨ ਕਮਲੇਸ਼ ਸੈਣੀ, ਭਾਜਪਾ ਜ਼ਿਲਾ ਪ੍ਰਧਾਨ ਸੁਸ਼ੀਲ ਰਾਣਾ, ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਪੂਰਨ ਪ੍ਰਕਾਸ਼ ਸੈਣੀ ਅੰਬਾਲਾ, ਸੁਭਾਸ਼ ਕਸੀਥਲ ਤੇ ਹੋਰ ਹਾਜ਼ਰ ਸਨ।
Advertisement
Advertisement