ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਫ ਕੱਪ: ਸੈਮੀਫਾਈਨਲ ’ਚ ਭਾਰਤ ਤੇ ਲਿਬਨਾਨ ਹੋਣਗੇ ਆਹਮੋ-ਸਾਹਮਣੇ

07:15 PM Jun 29, 2023 IST

ਬੰਗਲੂਰੂ, 28 ਜੂਨ

Advertisement

ਲਿਬਨਾਨ ਨੇ ਅੱਜ ਇੱਥੇ ਸੈਫ ਫੁਟਬਾਲ ਚੈਂਪੀਅਨਸ਼ਿਪ ਦੇ ਗਰੁੱਪ ਬੀ ਦੇ ਮੈਚ ਵਿੱਚ ਮਾਲਦੀਵ ਨੂੰ 1-0 ਨਾਲ ਹਰਾ ਕੇ ਜਿੱਤ ਦਰਜ ਕੀਤੀ, ਜਿਸ ਨਾਲ ਸੈਮੀਫਾਈਨਲ ਵਿੱਚ ਉਸ ਦਾ ਮੁਕਾਬਲਾ ਮੇਜ਼ਬਾਨ ਭਾਰਤ ਨਾਲ ਹੋਵੇਗਾ। ਲਿਬਨਾਨ ਲਈ ਕਪਤਾਨ ਹਸਨ ਮਾਤੌਕ ਨੇ 24ਵੇਂ ਮਿੰਟ ‘ਚ ਫਰੀ ਕਿੱਕ ਰਾਹੀਂ ਸ਼ਾਨਦਾਰ ਗੋਲ ਕੀਤਾ। ਇਸ ਜਿੱਤ ਨਾਲ ਲਿਬਨਾਨ ਚਾਰ ਟੀਮਾਂ ਦੇ ਗਰੁੱਪ ਵਿੱਚ ਸਾਰੇ ਮੈਚ ਜਿੱਤ ਕੇ ਗਰੁੱਪ ‘ਚ ਸਿਖਰ ‘ਤੇ ਰਿਹਾ। ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਦੋਵੇਂ ਟੀਮਾਂ ਹਾਲ ਹੀ ਵਿੱਚ ਇੰਟਰਕੌਂਟੀਨੈਂਟਲ ਕੱਪ ਦੇ ਫਾਈਨਲ ਵਿੱਚ ਇੱਕ-ਦੂਜੇ ਨਾਲ ਭਿੜੀਆਂ ਸਨ, ਜਿਸ ਵਿੱਚ ਮੇਜ਼ਬਾਨ ਦੇਸ਼ ਭਾਰਤ ਜੇਤੂ ਰਿਹਾ ਸੀ। ਪਹਿਲਾਂ ਹੀ ਆਖਰੀ ਚਾਰ ‘ਚ ਜਗ੍ਹਾ ਬਣਾ ਚੁੱਕੀ ਲਿਬਨਾਨ ਦੇ ਮੁੱਖ ਕੋਚ ਅਲੈਗਜ਼ੈਂਡਰ ਲਿਲਿਕ ਨੇ ਫੀਫਾ ਦਰਜਾਬੰਦੀ ਵਿੱਚ 154ਵੇਂ ਸਥਾਨ ‘ਤੇ ਕਾਬਜ਼ ਮਾਲਦੀਵ ਖ਼ਿਲਾਫ਼ ਮੈਚ ‘ਚ ਆਪਣੇ ਕੁੱਝ ਨਿਯਮਿਤ ਖਿਡਾਰੀਆਂ ਨੂੰ ਆਰਾਮ ਦਿੱਤਾ। ਇਨ੍ਹਾਂ ਖਿਡਾਰੀਆਂ ਵਿੱਚ ਕਰੀਮ ਦਾਰਵਿਚ ਵੀ ਸ਼ਾਮਲ ਸੀ। ਮਾਲਦੀਵ ਨੇ ਸੈਫ ਚੈਂਪੀਅਨਸ਼ਿਪ ਵਿੱਚ ਆਪਣੀ ਮੁਹਿੰਮ ਤਿੰਨ ਮੈਚਾਂ ਵਿੱਚ ਇੱਕ ਜਿੱਤ ਨਾਲ ਖ਼ਤਮ ਕੀਤੀ ਹੈ। -ਪੀਟੀਆਈ

Advertisement
Advertisement
Tags :
ਆਹਮੋ-ਸਾਹਮਣੇਸੈਮੀਫਾਈਨਲਹੋਣਗੇਭਾਰਤ:ਲਿਬਨਾਨ
Advertisement