ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੈਫ ਚੈਂਪੀਅਨਸ਼ਿਪ: ਭਾਰਤ ਦਾ ਕੁਵੈਤ ਨਾਲ ਖ਼ਿਤਾਬੀ ਭੇਡ਼ ਅੱਜ

07:27 AM Jul 04, 2023 IST
ਭਾਰਤੀ ਫੁਟਬਾਲ ਕੋਚ ਮਹੇਸ਼ ਗਵਾਲੀ, ਡਿਫੈਂਡਰ ਸੰਦੇਸ਼ ਝਿੰਗਣ (ਸੱਜੇ) ਕੁਵੈਤ ਦਾ ਖਿਡਾਰੀ ਬਾਦੇਰ ਬਿਨ ਸਾਨੌਨ ਤੇ ਮੁੱਖ ਕੋਚ ਰੁਈ ਬੈਂਟੋ ਸੈਫ ਚੈਂਪੀਅਨਸ਼ਿਪ ਦੀ ਟਰਾਫੀ ਨਾਲ। -ਫੋਟੋ: ਪੀਟੀਆਈ

ਬੰਗਲੌਰ, 3 ਜੁਲਾੲੀ
ਮੌਜੂਦਾ ਚੈਂਪੀਅਨ ਭਾਰਤ ਸੈਫ ਫੁਟਬਾਲ ਚੈਂਪੀਅਨਸ਼ਿਪ ਦੇ ਫਾੲੀਨਲ ਵਿੱਚ ਭਲਕੇ ਮੰਗਲਵਾਰ ਨੂੰ ਕੁਵੈਤ ਖ਼ਿਲਾਫ਼ ੳੁਤਰੇਗਾ। ਇਸ ਦੌਰਾਨ ੳੁਸ ਦੀਆਂ ਨਜ਼ਰਾਂ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਦਿਆਂ ਨੌਵਾਂ ਖ਼ਿਤਾਬ ਜਿੱਤਣ ’ਤੇ ਟਿਕੀਆਂ ਹੋਣਗੀਆਂ। ਭਾਰਤ ਨੇ ਸੈਮੀਫਾੲੀਨਲ ਵਿੱਚ ਲਿਬਨਾਨ ਨੂੰ ਪੈਨਲਟੀ ਸ਼ੂਟਆੳੂਟ ਵਿੱਚ 4-2 ਨਾਲ ਹਰਾਇਆ ਸੀ, ਜਦਕਿ ਕੁਵੈਤ ਨੇ ਬੰਗਲਾਦੇਸ਼ ’ਤੇ 1-0 ਨਾਲ ਜਿੱਤ ਦਰਜ ਕੀਤੀ। ਭਾਰਤੀ ਟੀਮ ਦੂਜੀ ਵਾਰ ਕੁਵੈਤ ਨਾਲ ਭਿਡ਼ੇਗੀ। ਇਸ ਤੋਂ ਪਹਿਲਾਂ ਗਰੁੱਪ ‘ਏ’ ਵਿੱਚ ਦੋਵਾਂ ਦਾ ਮੈਚ 1-1 ਨਾਲ ਡਰਾਅ ਰਿਹਾ ਸੀ। ਭਾਰਤ ਨੂੰ ਆਪਣੇ ਘਰੇਲੂ ਮੈਦਾਨ ’ਤੇ ਖੇਡਣ ਦਾ ਫ਼ਾਇਦਾ ਮਿਲੇਗਾ। ਹਾਲਾਂਕਿ, ਪਿਛਲੇ ਦੋ ਮੈਚਾਂ ਵਿੱਚ ਕਾਫ਼ੀ ਜੂਝਣ ਮਗਰੋਂ ਭਾਰਤ ਲੲੀ ਸਰਵੋਤਮ ਪ੍ਰਦਰਸ਼ਨ ਕਰਨਾ ਆਸਾਨ ਨਹੀਂ ਹੋਵੇਗਾ। ਟੀਮ ਦੇ ਸਹਾਇਕ ਕੋਚ ਮਹੇਸ਼ ਗਾਵਲੀ ਨੇ ਇਨ੍ਹਾਂ ਸ਼ੰਕਿਆਂ ਨੂੰ ਨਿਰਾਧਾਰ ਦੱਸਦਿਆਂ ਕਿਹਾ, ‘‘ਮੈਂ ਏਨਾ ਹੀ ਕਹਾਂਗਾ ਕਿ ਤਿਆਰੀ ਲੲੀ ਇੱਕ ਹਫ਼ਤੇ ਦਾ ਹੀ ਸਮਾਂ ਹੋਣ ਕਾਰਨ ਤੁਸੀਂ ਕੁੱਝ ਨਹੀਂ ਕਰ ਸਕਦੇ। ਫਿਟਨੈੱਸ ਲੲੀ ਇੱਕ ਮਹੀਨਾ ਜਾਂ ਵੱਧ ਸਮਾਂ ਹੋਣਾ ਚਾਹੀਦਾ ਹੈ।’’ ਭਾਰਤ ਦਾ ਮਾਹਿਰ ਡਿਫੈਂਡਰ ਸੰਦੇਸ਼ ਝਿੰਗਨ ਫਾੲੀਨਲ ਵਿੱਚ ਵਾਪਸ ਕਰ ਰਿਹਾ ਹੈ। ਪਾਕਿਸਤਾਨ ਤੇ ਕੁਵੈਤ ਖ਼ਿਲਾਫ਼ ਮੁਕਾਬਲਿਆਂ ਦੌਰਾਨ ਪੀਲਾ ਕਾਰਡ ਮਿਲਣ ਮਗਰੋਂ ੳੁਹ ਸੈਮੀਫਾੲੀਨਲ ਨਹੀਂ ਖੇਡ ਸਕਿਆ ਸੀ। ੳੁਸ ਦੀ ਥਾਂ ਅਨਵਰ ਅਲੀ ਖੇਡਿਆ ਸੀ। ਮੁੱਖ ਕੋਚ ਇਗੋਰ ਸਟਿਮਕ ਇਸ ਮੈਚ ਤੋਂ ਬਾਹਰ ਰਹੇਗਾ। ੳੁਸ ’ਤੇ ਫੀਫਾ ਦੀ ਅਨੁਸ਼ਾਸਨ ਕਮੇਟੀ ਨੇ ਦੋ ਮੈਚਾਂ ਦੀ ਪਾਬੰਦੀ ਲਗਾੲੀ ਹੋੲੀ ਹੈ। ਕਪਤਾਨ ਸੁਨੀਲ ਛੇਤਰੀ ਦਾ ਲੈਅ ਵਿੱਚ ਹੋਣਾ ਭਾਰਤ ਲੲੀ ਵਧੀਆ ਗੱਲ ਹੈ। ੳੁਸ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਗੋਲ ਕੀਤੇ ਹਨ। ਸੈਮੀਫਾੲੀਨਲ ਵਿੱਚ ੳੁਹ ਗੋਲ ਨਹੀਂ ਕਰ ਸਕਿਆ ਪਰ ਪੈਨਲਟੀ ਸ਼ੂਟਆੳੂਟ ਵਿੱਚ ਜ਼ਰੂਰ ਗੋਲ ਦਾਗ਼ਿਆ। -ਪੀਟੀਆੲੀ

Advertisement

Advertisement
Tags :
ਕੁਵੈਤਖ਼ਿਤਾਬੀਚੈਂਪੀਅਨਸ਼ਿਪਭਾਰਤ:ਭੇਡ਼
Advertisement